ਭਾਰਤ ਬਨਾਮ ਸ਼੍ਰੀਲੰਕਾ- ਮੋਹਾਲੀ ਟੈਸਟ
ਦੂਜੇ ਦਿਨ ਦਾ ਖੇਡ ਖ਼ਤਮ
ਜਾਣੋ, ਕੀ ਰਿਹਾ ਸਕੋਰ
ਚੰਡੀਗੜ੍ਹ, 5 ਮਾਰਚ(ਵਿਸ਼ਵ ਵਾਰਤਾ)- ਭਾਰਤ ਬਨਾਮ ਸ਼੍ਰੀਲੰਕਾ ਮੋਹਾਲੀ ਟੈਸਟ ਦਾ ਅੱਜ ਦੂਜੇ ਦਿਨ ਦਾ ਖੇਡ ਖ਼ਤਮ ਹੋ ਗਿਆ ਹੈ। ਟੀਮ ਇੰਡੀਆ ਨੇ ਸ਼੍ਰੀਲੰਕਾ ਦੇ ਖਿਲਾਫ ਪਹਿਲੇ ਟੈਸਟ ਦੇ ਦੂਜੇ ਦਿਨ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। 574/8 ‘ਤੇ ਆਪਣੀ ਪਹਿਲੀ ਪਾਰੀ ਘੋਸ਼ਿਤ ਕਰਨ ਤੋਂ ਬਾਅਦ, ਭਾਰਤ ਨੇ ਦੂਜੇ ਦਿਨ ਸਟੰਪ ਤੱਕ ਸ਼੍ਰੀਲੰਕਾ ਦੀਆਂ ਚਾਰ ਵਿਕਟਾਂ ਲੈ ਲਈਆਂ। ਸ਼੍ਰੀਲੰਕਾ ਦੀ ਟੀਮ ਦਾ ਸਕੋਰ 108/4 ਹੈ। ਸ਼੍ਰੀਲੰਕਾ ਨੂੰ ਫਾਲੋਆਨ ਤੋਂ ਬਚਣ ਲਈ ਅਜੇ ਵੀ 267 ਦੌੜਾਂ ਦੀ ਲੋੜ ਹੈ। ਭਾਰਤ ਲਈ ਰਵੀਚੰਦਰਨ ਅਸ਼ਵਿਨ ਨੇ ਦੋ ਅਤੇ ਰਵਿੰਦਰ ਜਡੇਜਾ ਅਤੇ ਜਸਪ੍ਰੀਤ ਬੁਮਰਾਹ ਨੇ ਇੱਕ-ਇੱਕ ਵਿਕਟ ਲਈ।
ਇਸ ਤੋਂ ਪਹਿਲਾਂ ਰਵਿੰਦਰ ਜਡੇਜਾ ਨੇ ਆਪਣੇ ਕਰੀਅਰ ਦਾ ਦੂਜਾ ਸੈਂਕੜਾ ਲਗਾਉਂਦੇ ਹੋਏ ਅਜੇਤੂ 175 ਦੌੜਾਂ ਬਣਾਈਆਂ। ਉਸ ਨੇ ਰਵੀਚੰਦਰਨ ਅਸ਼ਵਿਨ (61) ਨਾਲ ਸੱਤਵੀਂ ਵਿਕਟ ਲਈ 132 ਦੌੜਾਂ ਦੀ ਸਾਂਝੇਦਾਰੀ ਕੀਤੀ। ਇਨ੍ਹਾਂ ਦੋਵਾਂ ਤੋਂ ਪਹਿਲਾਂ ਰਿਸ਼ਭ ਪੰਤ ਨੇ 96 ਅਤੇ ਹਨੁਮਾ ਵਿਹਾਰੀ ਨੇ 58 ਦੌੜਾਂ ਬਣਾਈਆਂ ਸਨ।






















