ਭਾਰਤ ਬਨਾਮ ਬੰਗਲਾਦੇਸ਼ ਵਨਡੇ ਸੀਰੀਜ਼ ਦਾ ਆਖਰੀ ਮੁਕਾਬਲਾ ਅੱਜ : ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਚੰਡੀਗੜ੍ਹ, 10ਦਸੰਬਰ(ਵਿਸ਼ਵ ਵਾਰਤਾ)-ਭਾਰਤ ਅਤੇ ਬੰਗਲਾਦੇਸ਼ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਅੱਜ ਸਵੇਰੇ 11.30 ਵਜੇ ਤੋਂ ਚਟਗਾਂਵ ‘ਚ ਖੇਡਿਆ ਜਾਵੇਗਾ। ਪਹਿਲੇ ਦੋ ਮੈਚ ਹਾਰਨ ਤੋਂ ਬਾਅਦ ਸੀਰੀਜ਼ ਗੁਆ ਚੁੱਕੀ ਟੀਮ ਇੰਡੀਆ ਤੀਜਾ ਮੈਚ ਜਿੱਤ ਕੇ ਕਲੀਨ ਸਵੀਪ ਤੋਂ ਬਚਣ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਬੰਗਲਾਦੇਸ਼ ਦੀ ਟੀਮ ਭਾਰਤ ਖਿਲਾਫ ਪਹਿਲੀ ਵਾਰ ਲਗਾਤਾਰ 3 ਵਨਡੇ ਜਿੱਤਣ ਦੇ ਇਰਾਦੇ ਨਾਲ ਮੈਦਾਨ ‘ਚ ਉਤਰੇਗੀ।
ਦੱਸ ਦਈਏ ਕਿ ਲੋਕੇਸ਼ ਰਾਹੁਲ ਰੋਹਿਤ ਸ਼ਰਮਾ ਦੀ ਥਾਂ ਭਾਰਤ ਦੀ ਕਪਤਾਨੀ ਕਰਨਗੇ, ਜੋ ਸੱਟ ਕਾਰਨ ਬੰਗਲਾਦੇਸ਼ ਦੌਰੇ ਤੋਂ ਬਾਹਰ ਹੋ ਗਏ ਸਨ। ਭਾਰਤ ਦੇ ਦੀਪਕ ਚਾਹਰ ਅਤੇ ਕੁਲਦੀਪ ਸੇਨ ਵੀ ਜ਼ਖਮੀ ਹੋਣ ਕਾਰਨ ਤੀਜੇ ਮੈਚ ਤੋਂ ਬਾਹਰ ਹੋ ਗਏ ਹਨ। ਅਜਿਹੇ ‘ਚ ਭਾਰਤ ਘੱਟੋ-ਘੱਟ 3 ਬਦਲਾਅ ਦੇ ਨਾਲ ਮੈਦਾਨ ‘ਚ ਉਤਰੇਗਾ।
ਦੇਖੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਬੰਗਲਾਦੇਸ਼: ਲਿਟਨ ਦਾਸ (ਕਪਤਾਨ), ਅਨਮੁਲ ਹੱਕ, ਸ਼ਾਕਿਬ ਅਲ ਹਸਨ, ਨਜਮੁਲ ਹਸਨ ਸ਼ਾਂਤੋ, ਮੁਸ਼ਫਿਕਰ ਰਹੀਮ, ਮਹਿਮੂਦੁੱਲਾ, ਆਫੀਫ ਹੁਸੈਨ, ਮੇਹਦੀ ਹਸਨ ਮਿਰਾਜ, ਨਸੂਮ ਅਹਿਮਦ, ਮੁਸਤਫਿਜ਼ੁਰ ਰਹਿਮਾਨ ਅਤੇ ਇਬਾਦਤ ਹੁਸੈਨ।
ਭਾਰਤ: ਕੇਐਲ ਰਾਹੁਲ (ਕਪਤਾਨ), ਈਸ਼ਾਨ ਕਿਸ਼ਨ, ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਕੁਲਦੀਪ ਯਾਦਵ/ਸ਼ਾਹਬਾਜ਼ ਅਹਿਮਦ, ਸ਼ਾਰਦੁਲ ਠਾਕੁਰ, ਮੁਹੰਮਦ ਸਿਰਾਜ ਅਤੇ ਉਮਰਾਨ ਮਲਿਕ।