ਭਾਰਤ ਬਨਾਮ ਬੰਗਲਾਦੇਸ਼ ਟੈਸਟ ਸੀਰੀਜ਼ ਦਾ ਦੂਜਾ ਮੈਚ ਜਾਰੀ
ਜਾਣੋ, ਮੈਚ ਦਾ ਹੁਣ ਤੱਕ ਦਾ ਹਾਲ
ਚੰਡੀਗੜ੍ਹ, 22ਦਸੰਬਰ(ਵਿਸ਼ਵ ਵਾਰਤਾ)-ਭਾਰਤ-ਬੰਗਲਾਦੇਸ਼ ਟੈਸਟ ਸੀਰੀਜ਼ ਦਾ ਦੂਜਾ ਮੈਚ ਮੀਰਪੁਰ ‘ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲੇ ਦਿਨ ਦੇ ਪਹਿਲੇ ਸੈਸ਼ਨ ਦੀ ਖੇਡ ਜਾਰੀ ਹੈ। ਬੰਗਲਾਦੇਸ਼ ਨੇ ਬਿਨਾਂ ਕੋਈ ਵਿਕਟ ਗੁਆਏ 8 ਦੌੜਾਂ ਬਣਾ ਲਈਆਂ ਹਨ। ਨਜਮੁਲ ਹੁਸੈਨ ਸ਼ਾਂਤੋ ਅਤੇ ਜ਼ਾਕਿਰ ਹਸਨ ਕਰੀਜ਼ ‘ਤੇ ਹਨ।
ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
ਭਾਰਤ: ਕੇਐਲ ਰਾਹੁਲ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ (ਵਿਕਟਕੀਪਰ), ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਜੈਦੇਵ ਉਨਾਦਕਟ, ਉਮੇਸ਼ ਯਾਦਵ ਅਤੇ ਮੁਹੰਮਦ ਸਿਰਾਜ।
ਬੰਗਲਾਦੇਸ਼: ਸ਼ਾਕਿਬ ਅਲ ਹਸਨ (ਕਪਤਾਨ), ਮਹਿਮੂਦੁਲ ਹਸਨ, ਜ਼ਾਕਿਰ ਹਸਨ, ਨਜ਼ਮੁਲ ਹੁਸੈਨ ਸ਼ਾਂਤੋ, ਮੋਮਿਨੁਲ ਹਕ, ਮੁਸ਼ਫਿਕੁਰ ਰਹੀਮ, ਲਿਟਨ ਦਾਸ (ਵਿਕੇਟ), ਮੇਹਿਦੀ ਹਸਨ ਮਿਰਾਜ, ਤਾਇਜੁਲ ਇਸਲਾਮ, ਖਾਲਿਦ ਅਹਿਮਦ ਅਤੇ ਤਸਕੀਨ ਅਹਿਮਦ।
ਦੱਸ ਦਈਏ ਕਿ ਟੀਮ ਇੰਡੀਆ ‘ਚ ਵੱਡਾ ਬਦਲਾਅ ਹੋਇਆ ਹੈ। ਪਿਛਲੇ ਮੈਚ ਦੇ ਮੈਨ ਆਫ ਦ ਮੈਚ ਕੁਲਦੀਪ ਯਾਦਵ ਨੂੰ ਬਾਹਰ ਕਰ ਦਿੱਤਾ ਗਿਆ ਹੈ। ਜਦਕਿ ਜੈਦੇਵ ਉਨਾਦਕਟ 12 ਸਾਲ ਬਾਅਦ ਵਾਪਸੀ ਕੀਤੀ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ੀ ਟੀਮ ‘ਚ ਮੋਮਿਨੁਲ ਅਤੇ ਤਸਕੀਨ ਪਰਤ ਆਏ ਹਨ।