ਭਾਰਤ ਬਨਾਮ ਬੰਗਲਾਦੇਸ਼ ਵਨਡੇ ਸੀਰੀਜ਼- ਪਹਿਲਾ ਮੁਕਾਬਲਾ ਅੱਜ
ਭਾਰਤ 7 ਸਾਲ ਬਾਅਦ ਬੰਗਲਾਦੇਸ਼ ‘ਚ ਖੇਡੇਗਾ ਇਕ ਦਿਨਾ ਮੈਚ
ਜਾਣੋ ਦੋਵਾਂ ਟੀਮਾਂ ਦੀ ਪਲੇਇੰਗ-ਇਲੈਵਨ
ਚੰਡੀਗੜ੍ਹ,4ਦਸੰਬਰ(ਵਿਸ਼ਵ ਵਾਰਤਾ)- ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ ਅੱਜ ਐਤਵਾਰ ਨੂੰ ਮੀਰਪੁਰ ‘ਚ ਖੇਡਿਆ ਜਾਵੇਗਾ। ਟੀਮ ਇੰਡੀਆ 7 ਸਾਲ ਬਾਅਦ ਬੰਗਲਾਦੇਸ਼ ‘ਚ ਵਨਡੇ ਮੈਚ ਖੇਡੇਗੀ। ਭਾਰਤ ਨੇ ਆਖਰੀ ਵਾਰ ਇੱਥੇ 2015 ਵਿੱਚ ਵਨਡੇ ਖੇਡਿਆ ਸੀ। ਇਸ ਫਾਰਮੈਟ ਦਾ ਵਿਸ਼ਵ ਕੱਪ ਅਗਲੇ ਸਾਲ ਅਕਤੂਬਰ-ਨਵੰਬਰ ਵਿੱਚ ਭਾਰਤ ਵਿੱਚ ਹੋਣਾ ਹੈ। ਇਸ ਦੀ ਤਿਆਰੀ ਦੇ ਸਿਲਸਿਲੇ ‘ਚ ਭਾਰਤ ਨੇ ਸੀਰੀਜ਼ ‘ਚ ਆਪਣੀ ਪੂਰੀ ਤਾਕਤਵਰ ਟੀਮ ਨੂੰ ਮੈਦਾਨ ‘ਚ ਉਤਾਰਿਆ ਹੈ।ਭਾਰਤੀ ਸਮੇਂ ਮੁਤਾਬਕ ਮੈਚ ਸਵੇਰੇ 11:30 ਵਜੇ ਸ਼ੁਰੂ ਹੋਵੇਗਾ।
ਹੁਣ ਦੇਖੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਬੰਗਲਾਦੇਸ਼: ਲਿਟਨ ਦਾਸ (ਕਪਤਾਨ), ਅਨਾਮੁਲ ਹੱਕ, ਸ਼ਾਕਿਬ ਅਲ ਹਸਨ, ਮੁਸ਼ਫਿਕਰ ਰਹੀਮ, ਮਹਿਮੂਦੁੱਲਾ, ਆਫੀਫ ਹੁਸੈਨ, ਯਾਸਿਰ ਅਲੀ, ਮੇਹਦੀ ਹਸਨ ਮਿਰਾਜ, ਹਸਨ ਮਹਿਮੂਦ, ਮੁਸਤਫਿਜ਼ੁਰ ਰਹਿਮਾਨ ਅਤੇ ਇਬਾਦਤ ਹੁਸੈਨ।
ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ਿਖਰ ਧਵਨ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਦੀਪਕ ਚਾਹਰ ਅਤੇ ਮੁਹੰਮਦ ਸਿਰਾਜ।