ਭਾਰਤ ਬਨਾਮ ਆਸਟ੍ਰੇਲੀਆ ਦਿਨ-ਰਾਤ ਦਾ ਮੈਚ-ਦਿਨ ਦੂਜਾ
ਭਾਰਤੀ ਟੀਮ 244 ਰਨ ਬਣਾ ਕੇ ਆਊਟ

ਐਡੀਲੇਡ,18 ਦਸੰਬਰ( ਗੁਰਪੁਨੀਤ ਸਿੰਘ ਸਿੱਧੂ)- ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦੇ ਦੂਸਰੇ ਦਿਨ ਦਾ ਖੇਡ ਸ਼ੁਰੂ ਹੁੰਦਿਆਂ ਹੀ ਚਾਰ ਵਿਕਟਾਂ ਗਵਾ ਕੇ ਭਾਰਤ ਦੀ ਟੀਮ 244 ਰਨਾਂ ਨੇ ਆਊਟ ਹੋ ਗਈ। ਭਾਰਤ ਨੇ ਪਹਿਲੇ ਦਿਨ 6 ਵਿਕਟਾਂ ਗਵਾ ਕੇ 233 ਰਨ ਬਣਾਏ ਸਨ। ਭਾਰਤੀ ਬੱਲੇਬਾਜ਼ ਆਸਟ੍ਰੇਲੀਆ ਦੇ ਗੇਂਦਬਾਜਾਂ ਮਿਸ਼ਲ ਸਟਾਰਕ ਅਤੇ ਏਟ ਕਮਿਨਜ਼ ਦੀਆਂ ਗੇਂਦਾਂ ਅੱਗੇ ਟਿਕ ਹੀ ਨਹੀਂ ਸਕੇ, ਸਿਰਫ 25 ਗੇਂਦਾਂ ਦਾ ਸਾਹਮਣਾ ਕੀਤਾ ਅਤੇ 11 ਰਨ ਬਣਾਏ ਅਤੇ ਬਾਕੀ ਰਹਿੰਦੇ ਚਾਰ ਖਿਡਾਰੀ ਆਊਟ ਹੋ ਕੇ ਪਵੇਲੀਅਨ ਵਾਪਸ ਆ ਗਏ ਅਤੇ ਆਸਟ੍ਰੇਲੀਆ ਨੇ ਹੁਣ ਤੱਕ ਆਪਣੀ ਪਹਿਲੀ ਪਾਰੀ ਖੇਡਦਿਆਂ ਬਗੈਰ ਕੋਈ ਵਿਕਟ ਗਵਾਏ 12 ਰਨ ਬਣਾ ਲਏ ਹਨ ਅਤੇ ਉਹਨਾਂ ਦੇ ਬੱਲੇਬਾਜ਼ ਮੈਥਊ ਵੈਡ 6 ਅਤੇ ਜੋਅ ਬਨਰਸ 5 ਰਨ ਬਣਾ ਕੇ ਕਰੀਜ਼ ਤੇ ਹਨ।






















