ਭਾਰਤ ਬਨਾਮ ਆਸਟ੍ਰੇਲੀਆ ਤੀਸਰਾ ਵਨਡੇ
ਪੜ੍ਹੋ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਲਿਆ ਕਿਹੜਾ ਫੈਸਲਾ
ਚੰਡੀਗੜ੍ਹ,22ਮਾਰਚ(ਵਿਸ਼ਵ ਵਾਰਤਾ) ਭਾਰਤ-ਆਸਟ੍ਰੇਲੀਆ ਵਨਡੇ ਸੀਰੀਜ਼ ਦਾ ਤੀਜਾ ਅਤੇ ਫੈਸਲਾਕੁੰਨ ਮੈਚ ਥੋੜ੍ਹੀ ਦੇਰ ‘ਚ ਹੀ ਚੇਨਈ ਦੇ ਐੱਮਏ ਚਿਦੰਬਰਮ ਸਟੇਡੀਅਮ ‘ਚ ਸ਼ੁਰੂ ਹੋਣ ਜਾ ਰਿਹਾ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਕੈਮਰਨ ਗ੍ਰੀਨ ਦੀ ਜਗ੍ਹਾ ਡੇਵਿਸ ਵਾਰਨਰ ਦੀ ਵਾਪਸੀ ਹੋਈ ਹੈ।
ਫਿਲਹਾਲ ਸੀਰੀਜ਼ 1-1 ਨਾਲ ਬਰਾਬਰ ਹੈ। ਜੇਕਰ ਭਾਰਤ ਇਹ ਮੈਚ ਜਿੱਤ ਜਾਂਦਾ ਹੈ ਤਾਂ ਉਹ ਕੰਗਾਰੂਆਂ ਤੋਂ ਛੇਵੀਂ ਘਰੇਲੂ ਸੀਰੀਜ਼ ਜਿੱਤ ਜਾਵੇਗਾ ਅਤੇ ਜੇਕਰ ਭਾਰਤੀ ਟੀਮ ਫੈਸਲਾਕੁੰਨ ਮੈਚ ਹਾਰ ਜਾਂਦੀ ਹੈ ਤਾਂ ਟੀਮ ਇੰਡੀਆ ਆਸਟਰੇਲੀਆ ਖਿਲਾਫ ਘਰੇਲੂ ਮੈਦਾਨ ‘ਤੇ ਛੇਵੀਂ ਸੀਰੀਜ਼ ਹਾਰ ਜਾਵੇਗੀ।