ਭਾਰਤ-ਪਾਕਿ ਸਰਹੱਦ ਨੇੜਿਉਂ ਬੀ.ਐਸ.ਐਫ ਵਲੋਂ ਪਾਕਿਸਤਾਨੀ ਕਿਸ਼ਤੀ ਬਰਾਮਦ
ਬੀ.ਐਸ.ਐਫ ਨੇ ਸ਼ੁਰੂ ਕੀਤਾ ਸਰਚ ਅਭਿਆਨ

ਚੰਡੀਗੜ੍ਹ, 3ਜੂਨ(ਵਿਸ਼ਵ ਵਾਰਤਾ) ਭਾਰਤ –ਪਾਕਿ ਕੌਮਾਂਤਰੀ ਸਰਹੱਦ ਨੇੜਿਉਂ ਬੀ.ਐੱਸ.ਐਫ.ਵਲੋਂ ਪਾਕਿਸਤਾਨੀ ਕਿਸ਼ਤੀ ਬਰਾਮਦ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਅੱਜ ਤੜਕੇ ਕਰੀਬ 3 ਵਜੇ ਹੁਸੈਨੀਵਾਲਾ ਸੈਕਟਰ ਤਹਿਤ ਪੈਂਦੀ ਸ਼ਾਮਕੀ ਚੌਂਕੀ ਨੇੜੇ ਪੈਂਦੇ ਗੰਦੇ ਪਾਣੀ ਦੇ ਨਾਲੇ ਨੇੜੇ ਬੀ.ਐੱਸ.ਐਫ. ਦੀ 136 ਬਟਾਲੀਅਨ ਦੇ ਜਵਾਨਾਂ ਨੂੰ ਗਸ਼ਤ ਦੌਰਾਨ ਕਿਸ਼ਤੀ ਦਿਖਾਈ ਦਿੱਤੀ ਜੋ ਕਿ ਬਹੁਤ ਖਸਤਾ ਹਾਲਤ ਵਿੱਚ ਸੀ, ਜਿਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਕਿਸ਼ਤੀ ਨੂੰ ਕਬਜੇ ਵਿੱਚ ਲੈ ਲਿਆ ।

ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਆਪਣੇ ਉਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਉਕਤ ਮਾਮਲੇ ਨੂੰ ਲੈ ਕੇਂਦਰੀ ਅਤੇ ਸੂਬੇ ਦੀ ਖ਼ੁਫ਼ੀਆ ਏਜੰਸੀਆਂ ਡੂੰਘਾਈ ਨਾਲ ਜਾਂਚ ‘ਚ ਜੁੱਟ ਗਈਆਂ ਹਨ।






















