
ਕੋਲਕਾਤਾ, 20 ਨਵੰਬਰ – ਕੋਲਕਾਤਾ ਟੈਸਟ ਕਾਫੀ ਦਿਲਚਸਪ ਮੋੜ ਤੇ ਪਹੁੰਚ ਗਿਆ ਹੈ| ਵਿਰਾਟ ਕੋਹਲੀ ਦੇ ਸੈਂਕੜੇ ਦੀ ਬਦੌਲਤ ਭਾਰਤ ਨੇ ਸ੍ਰੀਲੰਕਾ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਦਿੱਤਾ ਹੈ ਅਤੇ ਜਿੱਤ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾਈ ਟੀਮ ਨੇ ਖਬਰ ਲਿਖੇ ਜਾਣ ਤੱਕ 2 ਦੌੜਾਂ ਉਤੇ 2 ਵਿਕਟਾਂ ਗੁਆ ਦਿਤੀਆਂ ਸਨ। ਕੋਲਕਾਤਾ ਟੈਸਟ ਦਾ ਅੱਜ ਪੰਜਵਾਂ ਦਿਨ ਹੈ|
ਇਸ ਤੋਂ ਪਹਿਲਾਂ ਭਾਰਤ ਨੇ ਦੂਸਰੀ ਪਾਰੀ ਵਿਚ 8 ਵਿਕਟਾਂ ਉਤੇ 352 ਦੌੜਾਂ ਬਣਾਈਆਂ ਅਤੇ ਮੇਜਬਾਨ ਟੀਮ ਨੂੰ ਜਿੱਤ ਲਈ 231 ਦੌੜਾਂ ਦਾ ਟੀਚਾ ਦਿੱਤਾ| ਭਾਰਤ ਵੱਲੋਂ ਕੋਹਲੀ ਨੇ ਨਾਬਾਦ 104 ਦੌੜਾਂ ਦੀ ਪਾਰੀ ਖੇਡੀ, ਜਦੋਂ ਕਿ ਕੇ.ਐਲ ਰਾਹੁਲ ਨੇ 79, ਪੁਜਾਰਾ ਨੇ 22 ਦੌੜਾਂ ਬਣਾਈਆਂ|
IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ
IND vs AFG: Team ਇੰਡੀਆ ਨੇ 3-0 ਨਾਲ ਸੀਰੀਜ਼ ਕੀਤੀ ਆਪਣੇ ਨਾਮ - ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾਇਆ ਨਵੀ...























