ਭਾਰਤ ਨੇ ਲਾਰਡਸ ਦੇ ਮੈਦਾਨ ‘ਤੇ ਦਰਜ ਕੀਤੀ ਸ਼ਾਨਦਾਰ ਜਿੱਤ

ਚੰਡੀਗੜ੍ਹ, 17ਅਗਸਤ(ਵਿਸ਼ਵ ਵਾਰਤਾ)- ਲਾਰਡਸ ਟੈਸਟ ਦੇ ਪੰਜਵੇਂ ਦਿਨ ਭਾਰਤ ਨੇ ਇੰਗਲੈਂਡ ਨੂੰ 151 ਦੌੜਾਂ ਨਾਲ ਹਰਾਇਆ। ਇੰਗਲੈਂਡ ਨੂੰ ਜਿੱਤ ਲਈ 272 ਦੌੜਾਂ ਬਣਾਉਣੀਆਂ ਸਨ, ਪਰ ਪੂਰੀ ਟੀਮ ਸਿਰਫ 120 ਦੌੜਾਂ ‘ਤੇ ਆਲ ਆਟ ਹੋ ਗਈ। ਮੁਹੰਮਦ ਸਿਰਾਜ ਨੇ ਪਾਰੀ ਵਿੱਚ 4 ਅਤੇ ਮੈਚ ਵਿੱਚ 8 ਵਿਕਟਾਂ ਲਈਆਂ। ਬੁਮਰਾਹ ਨੇ 3 ਵਿਕਟਾਂ ਲਈਆਂ। ਇਸ਼ਾਂਤ ਸ਼ਰਮਾ ਨੇ ਦੋ ਵਿਕਟਾਂ ਹਾਸਲ ਕੀਤੀਆਂ। ਕਪਤਾਨ ਰੂਟ ਨੇ ਇੰਗਲੈਂਡ ਲਈ ਸਭ ਤੋਂ ਵੱਧ 33 ਦੌੜਾਂ ਬਣਾਈਆਂ। ਲਾਰਡਸ ਵਿੱਚ ਭਾਰਤ ਦੀ ਇਹ ਤੀਸਰੀ ਜਿੱਤ ਹੈ।






















