ਭਾਰਤ ਨੇ ਇੰਗਲੈਂਡ ਨੂੰ 368 ਦੌੜਾਂ ਦਾ ਦਿੱਤਾ ਟਿਚਾ
ਭਾਰਤ ਨੂੰ ਮੈਚ ਜਿੱਤਣ ਲਈ 10 ਵਿਕਟਾਂ ਦੀ ਤਲਾਸ਼
ਸ਼ਾਰਦੁਲ ਦਾ ਦੂਜੀ ਪਾਰੀ ਵਿੱਚ ਵੀ ਅਰਧ ਸੈਂਕੜਾ

ਚੰਡੀਗੜ੍ਹ,6ਸਤੰਬਰ(ਵਿਸ਼ਵ ਵਾਰਤਾ)-ਭਾਰਤ ਅਤੇ ਇੰਗਲੈਂਡ ਵਿਚਾਲੇ ਓਵਲ ਮੈਦਾਨ ‘ਤੇ ਖੇਡੇ ਜਾ ਰਹੇ ਚੌਥੇ ਟੈਸਟ ਮੈਚ ਦੇ ਚੌਥੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਇੰਗਲੈਂਡ ਨੂੰ ਓਵਲ ਟੈਸਟ ਜਿੱਤਣ ਲਈ 291 ਦੌੜਾਂ ਦੀ ਲੋੜ ਹੈ, ਜਦਕਿ ਭਾਰਤ ਇਸ ਮੈਚ ਨੂੰ ਜਿੱਤਣ ਲਈ 10 ਵਿਕਟਾਂ ਦੀ ਤਲਾਸ਼ ਵਿੱਚ ਹੈ। ਚੌਥੇ ਦਿਨ ਦੀ ਖੇਡ ਖਤਮ ਹੋਣ ਤਕ ਇੰਗਲੈਂਡ ਨੇ ਬਿਨਾਂ ਕਿਸੇ ਨੁਕਸਾਨ ਦੇ 77 ਦੌੜਾਂ ਬਣਾ ਲਈਆਂ ਸਨ। ਹਸੀਬ ਹਮੀਦ 43 ਅਤੇ ਰੋਰੀ ਬਰਨਜ਼ 31 ਦੌੜਾਂ ਬਣਾ ਕੇ ਅਜੇਤੂ ਹਨ। ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਦੀ ਬਹਾਦਰੀ ਨਾਲ ਭਾਰਤ ਨੇ ਚੌਥੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੂਜੀ ਪਾਰੀ ਵਿੱਚ 466 ਦੌੜਾਂ ਬਣਾ ਕੇ ਇੰਗਲੈਂਡ ਨੂੰ 368 ਦੌੜਾਂ ਦੀ ਮਜ਼ਬੂਤ ਚੁਣੌਤੀ ਦਿੱਤੀ। ਸ਼ਾਰਦੁਲ ਠਾਕੁਰ (60) ਨੇ ਮੈਚ ਵਿੱਚ ਆਪਣਾ ਦੂਜਾ ਅਰਧ ਸੈਂਕੜਾ ਲਗਾਇਆ ਅਤੇ ਰਿਸ਼ਭ ਪੰਤ (50) ਨਾਲ 100 ਦੌੜਾਂ ਦੀ ਸੈਂਕੜੇ ਦੀ ਸਾਂਝੇਦਾਰੀ ਕੀਤੀ।






















