Punjab: ਲੁਧਿਆਣਾ ਵਾਸੀਆਂ ਨੂੰ ਮਹਿੰਗਾਈ ਦਾ ਵੱਡਾ ਝਟਕਾ: ਦੁੱਧ ਦੀਆਂ ਕੀਮਤਾਂ ’ਚ ਵਾਧਾ
ਚੰਡੀਗੜ੍ਹ, 29 ਅਕਤੂਬਰ 2026 (ਵਿਸ਼ਵ ਵਾਰਤਾ): ਤਿਉਹਾਰਾਂ ਦੇ ਸੀਜ਼ਨ ਦੌਰਾਨ, ਲੁਧਿਆਣਾ ਵਾਸੀਆਂ ਨੂੰ 1 ਨਵੰਬਰ ਤੋਂ ਮਹਿੰਗਾਈ ਦਾ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਹੈਬੋਵਾਲ ਅਤੇ ਤਾਜਪੁਰ ਡੇਅਰੀ ਕੰਪਲੈਕਸਾਂ ਦੇ ਡੇਅਰੀ ਮਾਲਕਾਂ ਨੇ 1 ਨਵੰਬਰ ਤੋਂ ਦੁੱਧ ਦੀਆਂ ਕੀਮਤਾਂ ਵਧਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਨਵੀਆਂ ਦਰਾਂ ਅਨੁਸਾਰ, ਸ਼ਹਿਰ ਵਿੱਚ ਦੁੱਧ 3 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਮਹਿੰਗਾ ਹੋ ਜਾਵੇਗਾ।
ਇਸ ਸੰਬੰਧੀ ਹੈਬੋਵਾਲ ਡੇਅਰੀ ਦੇ ਪ੍ਰਧਾਨ ਕੁਲਦੀਪ ਸਿੰਘ ਲਹਿਰੀਆ ਅਤੇ ਹੋਰ ਡੇਅਰੀ ਪ੍ਰਤੀਨਿਧੀਆਂ ਨੇ ਇਹ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਦੁੱਧ ਵੇਚਣ ਵਾਲੇ ਬੂਥਾਂ ‘ਤੇ ਕੀਮਤ 3 ਰੁਪਏ ਪ੍ਰਤੀ ਕਿਲੋਗ੍ਰਾਮ ਵਧਾਈ ਜਾਵੇਗੀ, ਇਸ ਦੇ ਨਾਲ ਹੀ ਕ੍ਰੀਮ ਡੇਅਰੀ ਵਾਲਿਆਂ ਲਈ ਫੈਟ ਦੇ ਰੇਟ ਵਿੱਚ ਵੀ 30 ਪੈਸੇ ਦਾ ਵਾਧਾ ਕੀਤਾ ਗਿਆ ਹੈ। ਸਾਰੇ ਡੇਅਰੀ ਮਾਲਕਾਂ ਨੂੰ ਨਵੀਆਂ ਦਰਾਂ ਨੂੰ ਲਾਗੂ ਕਰਨ ਦੀ ਅਪੀਲ ਕੀਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























