ਐਡੀਲੇਡ, 15 ਜਨਵਰੀ – ਦੂਸਰੇ ਵਨਡੇ ਮੈਚ ਵਿਚ ਭਾਰਤ ਨੇ ਆਸਟ੍ਰੇਲੀਆ ਨੂੰ ਅੱਜ 6 ਵਿਕਟਾਂ ਨਾਲ ਹਰ ਦਿੱਤਾ ਹੈ। ਮਹਿੰਦਰ ਸਿੰਘ ਧੋਨੀ ਨੇ 55 ਅਤੇ ਦਿਨੇਸ਼ ਕਾਰਤਿਕ ਨੇ 24 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਆਸਟਰੇਲੀਆ ਨੇ ਭਾਰਤ ਅੱਗੇ 299 ਦੌੜਾਂ ਦਾ ਟੀਚਾ ਰਖਿਆ ਸੀ ਭਾਰਤ ਨੇ 49.2 ਓਵਰਾਂ ਵਿਚ 4 ਵਿਕਟਾਂ ਤੇ 299 ਦੌੜਾਂ ਬਣਾ ਦਿੱਤੀਆਂ।ਇਸ ਤੋਂ ਇਲਾਵਾ ਵਿਰਾਟ ਕੋਹਲੀ ਨੇ 104, ਰੋਹਿਤ ਨੇ 43, ਧਵਨ ਨੇ 32 ਤੇ ਰਾਇਡੂ ਨੇ 24 ਦੌੜਾਂ ਬਣਾਈਆਂ।
ਇਸ ਦੇ ਨਾਲ ਹੀ 3 ਮੈਚਾਂ ਦੀ ਲੜੀ ਵਿਚ ਦੋਵੇਂ ਟੀਮਾਂ 1-1 ਦੀ ਬਰਾਬਰੀ ਉਤੇ ਪਹੁੰਚ ਗਈਆਂ ਹਨ। ਆਖਰੀ ਮੈਚ 18 ਨੂੰ ਖੇਡਿਆ ਜਾਵੇਗਾ।