ਭਾਰਤ ਦੇ ਚੀਫ ਜਸਟਿਸ ਨੇ ਸੁਪਰੀਮ ਕੋਰਟ ਦੇ 9 ਜੱਜਾਂ ਨੂੰ ਇਕੱਠਿਆਂ ਚੁਕਾਈ ਸਹੁੰ
ਦੇਖੋ,ਸੁਪਰੀਮ ਕੋਰਟ ਵਿੱਚ ਮੁੱਖ ਜੱਜ ਸਮੇਤ ਕਿੰਨੀ ਹੋਈ ਜੱਜਾਂ ਦੀ ਗਿਣਤੀ

ਨਵੀਂ ਦਿੱਲੀ,31 ਅਗਸਤ(ਵਿਸ਼ਵ ਵਾਰਤਾ) ਭਾਰਤ ਦੇ ਚੀਫ ਜਸਟਿਸ ਐਨਵੀ ਰੰਮਨਾ ਨੇ ਅੱਜ ਸੁਪਰੀਮ ਕੋਰਟ ਦੇ ਜੱਜਾਂ ਵਜੋਂ ਤਿੰਨ ਮਹਿਲਾ ਜੱਜਾਂ ਸਮੇਤ ਨੌਂ ਨਵੇਂ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਇਹ ਪਹਿਲੀ ਵਾਰ ਹੈ ਕਿ ਇੰਨਾ ਵੱਡਾ ਸਹੁੰ ਚੁੱਕ ਸਮਾਗਮ ਹੋਇਆ ਹੈਲ ਤੇ ਇੰਨੇ ਸਾਰੇ ਜੱਜਾਂ ਨੇ ਇਕੱਠਿਆਂ ਸਹੁੰ ਚੁੱਕੀ ਹੈ। ਨੌਂ ਨਵੇਂ ਜੱਜਾਂ ਵਿੱਚ ਤਿੰਨ ਮਹਿਲਾ ਜੱਜ ਸ਼ਾਮਲ ਹਨ। ਸਹੁੰ ਚੁੱਕ ਸਮਾਗਮ ਸੁਪਰੀਮ ਕੋਰਟ ਦੀ ਵਧੀਕ ਬਿਲਡਿੰਗ ਕੰਪਲੈਕਸ ਦੇ ਆਡੀਟੋਰੀਅਮ ਵਿੱਚ ਹੋਇਆ। ਅੱਜ ਨੌਂ ਨਵੇਂ ਜੱਜਾਂ ਦੇ ਸਹੁੰ ਚੁੱਕਣ ਦੇ ਨਾਲ, ਮੁੱਖ ਜੱਜ ਸਮੇਤ ਸੁਪਰੀਮ ਕੋਰਟ ਦੇ ਜੱਜਾਂ ਦੀ ਗਿਣਤੀ ਵਧ ਕੇ 33 ਹੋ ਗਈ। ਦੱਸ ਦਈਏ ਕਿ ਸੁਪਰੀਮ ਕੋਰਟ ਵਿੱਚ ਸੀਜੇਆਈ (ਚੀਫ ਜਸਟਿਸ ਆਫ ਇੰਡੀਆ )ਸਮੇਤ ਕੁੱਲ 34 ਜੱਜ ਹੋ ਸਕਦੇ ਹਨ।























