ਡੇਅਰੀ ਫਰਮ ਅਮੂਲ ਅਤੇ ਵੇਰਕਾ ਨੇ ਦੁੱਧ ਦੀ ਕੀਮਤ ‘ਚ ਕੀਤਾ ਵਾਧਾ
ਕੱਲ੍ਹ ਤੋਂ ਨਵੇਂ ਰੇਟ ਤੇ ਮਿਲੇਗਾ ਦੁੱਧ
ਚੰਡੀਗੜ੍ਹ, 28 ਫਰਵਰੀ(ਵਿਸ਼ਵ ਵਾਰਤਾ) ਭਾਰਤ ਦੀ ਸਭ ਤੋਂ ਵੱਡੀ ਡੇਅਰੀ ਫਰਮ ਅਮੂਲ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸਨੇ ਪੂਰੇ ਭਾਰਤ ਵਿੱਚ 1 ਮਾਰਚ 2022 ਤੋਂ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਵੇਰਕਾ ਡੇਅਰੀ ਵੱਲੋਂ ਵੀ ਦੁੱਧ ਦੀਆਂ ਕੀਮਤਾਂ ਵਿੱਚ ਇਜ਼ਾਫਾ ਕੀਤਾ ਗਿਆ ਹੈ, ਜੋ ਕੱਲ੍ਹ 1 ਮਾਰਚ ਤੋਂ ਲਾਗੂ ਹੋਵੇਗਾ।
ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਲਿਮਟਿਡ, ਜੋ ਅਮੂਲ ਦੇ ਬ੍ਰਾਂਡ ਨਾਮ ਹੇਠ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦਾ ਨਿਰਮਾਣ ਅਤੇ ਮਾਰਕੀਟਿੰਗ ਕਰਦੀ ਹੈ, ਨੇ ਇੱਕ ਬਿਆਨ ਵਿੱਚ ਕਿਹਾ ਕਿ ਅਮੂਲ ਗੋਲਡ ਦੀ ਕੀਮਤ 1 ਮਾਰਚ ਤੋਂ ਮੌਜੂਦਾ 58 ਰੁਪਏ ਤੋਂ ਵਧਾ ਕੇ 60 ਰੁਪਏ ਪ੍ਰਤੀ ਲੀਟਰ ਹੋ ਜਾਵੇਗੀ।
ਇਥੇ ਗੱਲ ਵਰਨਣਯੋਗ ਹੈ ਕਿ ਮਹਿੰਗਾਈ ਦੇ ਦੌਰ ਵਿੱਚ ਜੀਵਨ ਬਤੀਤ ਕਰ ਰਹੇ ਲੋਕਾਂ ਉਤੇ ਕੱਲ੍ਹ ਤੋਂ ਦੁੱਧ ਦੀਆਂ ਕੀਮਤਾਂ ਵੱਧਣ ਨਾਲ ਇਕ ਹੋਰ ਮਾਰ ਪਵੇਗੀ।