
ਜਕਾਰਤਾ, 22 ਅਗਸਤ – ਏਸ਼ੀਅਨ ਖੇਡਾਂ 2018 ਦੇ 25 ਮੀਟਰ ਪਿਸਟਲ ਸ਼ੂਟਿੰਗ ’ਚ ਭਾਰਤ ਦੀ ਰਾਹੀ ਸਰਨੋਬਤ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ।
ਇਹ ਭਾਰਤ ਦਾ ਚੌਥਾ ਗੋਲਡ ਮੈਡਲ ਹੈ। ਇਸ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ ਹੁਣ ਤੱਕ 3 ਚਾਂਦੀ ਤੇ 4 ਕਾਂਸੇ ਦੇ ਮੈਡਲ ਜਿਤੇ ਹਨ। ਮੈਡਲਾਂ ਦੀ ਕੁੱਲ ਗਿਣਤੀ 11 ਹੋ ਗਈ ਹੈ।






















