ਗੁਹਾਟੀ, 4 ਜਨਵਰੀ – ਭਾਰਤ ਤੇ ਸ੍ਰੀਲੰਕਾ ਵਿਚਾਲੇ 3 ਟੀ-20 ਮੈਚਾਂ ਦੀ ਲੜੀ ਦੀ ਸ਼ੁਰੂਆਤ 5 ਜਨਵਰੀ ਤੋਂ ਹੋਣ ਜਾ ਰਹੀ ਹੈ। ਪਹਿਲਾ ਮੈਚ ਗੁਹਾਟੀ ਵਿਖੇ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ।
ਇਸ ਤੋਂ ਇਲਾਵਾ ਦੂਸਰਾ ਮੈਚ 7 ਜਨਵਰੀ ਨੂੰ ਇੰਦੌਰ ਵਿਖੇ ਤੇ ਤੀਸਰਾ ਮੈਚ 10 ਜਨਵਰੀ ਨੂੰ ਪੁਣੇ ਵਿਖੇ ਖੇਡਿਆ ਜਾਵੇਗਾ।