ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੂਜਾ ਟੈਸਟ ਮੈਚ ਜਾਰੀ
ਬੰਗਲਾਦੇਸ਼ ਨੇ ਗੁਆਇਆ ਪਹਿਲਾ ਵਿਕਟ, ਜਾਣੋ ਹੁਣ ਤੱਕ ਦਾ ਸਕੋਰ
ਚੰਡੀਗੜ੍ਹ, 24ਦਸੰਬਰ(ਵਿਸ਼ਵ ਵਾਰਤਾ)-ਮੀਰਪੁਰ ‘ਚ ਚੱਲ ਰਹੇ ਭਾਰਤ-ਬੰਗਲਾਦੇਸ਼ ਦੂਜੇ ਟੈਸਟ ਦੇ ਤੀਜੇ ਦਿਨ ਦੀ ਖੇਡ ਸ਼ੁਰੂ ਜਾਰੀ ਹੈ ਅਤੇ ਪਹਿਲੇ ਸੈਸ਼ਨ ਦਾ ਖੇਡ ਚੱਲ ਰਿਹਾ ਹੈ। ਬੰਗਲਾਦੇਸ਼ ਨੇ ਇਕ ਵਿਕਟ ‘ਤੇ 20 ਦੌੜਾਂ ਬਣਾ ਲਈਆਂ ਹਨ। ਮੋਮਿਨੁਲ ਹੱਕ ਅਤੇ ਜ਼ਾਕਿਰ ਹਸਨ ਕਰੀਜ਼ ‘ਤੇ ਹਨ। ਨਜਮੁਲ ਹਸਨ ਸ਼ਾਂਤੋ 5 ਦੌੜਾਂ ਬਣਾ ਕੇ ਆਊਟ ਹੋ ਗਏ ਹਨ, ਅਸ਼ਵਿਨ ਨੇ ਉਸ ਨੂੰ ਐੱਲ.ਬੀ.ਡਬਲਯੂ.ਕੀਤਾ।
ਭਾਰਤ ਦੀ ਪਹਿਲੀ ਪਾਰੀ 314 ਦੌੜਾਂ ‘ਤੇ ਸਮਾਪਤ ਹੋ ਗਈ ਸੀ। ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਪਹਿਲੀ ਪਾਰੀ ਵਿੱਚ 227 ਦੌੜਾਂ ਬਣਾ ਚੁੱਕੀ ਸੀ।