ਆਕਲੈਂਡ, 20 ਫਰਵਰੀ – ਭਾਰਤ ਤੇ ਨਿਊਜ਼ੀਲੈਂਡ ਦਰਮਿਆਨ 2 ਟੈਸਟ ਮੈਚਾਂ ਦੀ ਲੜੀ ਦੀ ਸ਼ੁਰੂਆਤ ਕੱਲ੍ਹ 21 ਫਰਵਰੀ ਤੋਂ ਹੋਣ ਜਾ ਰਹੀ ਹੈ। ਪਹਿਲਾ ਮੈਚ ਵੈਲਿੰਗਟਨ ਵਿਖੇ ਭਾਰਤੀ ਸਮੇਂ ਅਨੁਸਾਰ ਸਵੇਰੇ 4 ਵਜੇ ਸ਼ੁਰੂ ਹੋਵੇਗਾ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਦੋਨਾਂ ਦੇਸ਼ਾਂ ਵਿਚਾਲੇ ਹੋਈ ਟੀ20 ਲੜੀ ਨੂੰ ਭਾਰਤ ਨੇ 5-0 ਨਾਲ ਆਪਣੇ ਨਾਮ ਕੀਤਾ, ਫਿਰ ਮੇਜਬਾਨ ਨਿਊਜੀਲੈਂਡ ਨੇ ਵਨਡੇ ਲੜੀ ਨੂੰ 3-0 ਨਾਲ ਜਿੱਤਿਆ। ਹੁਣ ਦੇਖਣਾ ਹੋਵੇਗਾ ਕਿ ਟੈਸਟ ਲੜੀ ਉਤੇ ਕਿਹੜੀ ਟੀਮ ਕਬਜਾ ਕਰਦੀ ਹੈ।