ਭਾਰਤ-ਆਸਟ੍ਰੇਲੀਆ ਤੀਜਾ ਟੈਸਟ
ਭਾਰਤੀ ਟੀਮ ਅੱਧੀ ਤੋਂ ਵੱਧ ਵਾਪਸ ਪਰਤੀ ਪੈਵੇਲੀਅਨ
ਪਹਿਲਾ ਸੈਸ਼ਨ ਰਿਹਾ ਆਸਟ੍ਰੇਲੀਆਈ ਸਪਿਨਰਾਂ ਨਾਂ
ਚੰਡੀਗੜ੍ਹ,1ਮਾਰਚ(ਵਿਸ਼ਵ ਵਾਰਤਾ)-ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਬਾਰਡਰ-ਗਾਵਸਕਰ ਟਰਾਫੀ ਦਾ ਤੀਜਾ ਟੈਸਟ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।ਅੱਜ ਮੈਚ ਦਾ ਪਹਿਲਾ ਦਿਨ ਹੈ ਅਤੇ ਖੇਡ ਦਾ ਪਹਿਲਾ ਸੈਸ਼ਨ ਸਮਾਪਤ ਹੋ ਗਿਆ ਹੈ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 26ਓਵਰਾਂ ਦੇ ਖੇਡ ਤੱਕ 7 ਵਿਕਟਾਂ ਗਵਾ ਕੇ 84 ਦੌੜਾਂ ਬਣਾਈਆਂ ਹਨ। ਅਕਸ਼ਰ ਪਟੇਲ ਅਤੇ ਰਵੀਚੰਦਰਨ ਅਸ਼ਵਿਨ ਅਜੇਤੂ ਹਨ। ਆਸਟ੍ਰੇਲੀਆਈ ਗੇਂਦਬਾਜ ਆਮੈਥਿਊ ਕੁਹਨੇਮੈਨ ਅਤੇ ਨਾਥਨ ਲਿਓਨ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦਕਿ ਟੌਡ ਮਰਫੀ ਨੂੰ ਇੱਕ ਸਫਲਤਾ ਮਿਲੀ।