ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਕੱਲ੍ਹ ਤੋਂ
ਜਾਣੋ ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਚੰਡੀਗੜ੍ਹ, 13ਦਸੰਬਰ(ਵਿਸ਼ਵ ਵਾਰਤਾ)- ਭਾਰਤ ਅਤੇ ਬੰਗਲਾਦੇਸ਼ ਵਿਚਾਲੇ 2 ਮੈਚਾਂ ਦੀ ਟੈਸਟ ਸੀਰੀਜ਼ ਕੱਲ੍ਹ ਯਾਨਿ ਕਿ 14 ਦਸੰਬਰ ਤੋਂ ਸ਼ੁਰੂ ਹੋ ਰਹੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ (ਡਬਲਯੂ.ਟੀ.ਸੀ.) ਦੇ ਮੁਤਾਬਕ ਭਾਰਤ ਲਈ ਦੋਵੇਂ ਮੈਚ ਬਹੁਤ ਮਹੱਤਵਪੂਰਨ ਹਨ। ਵਨਡੇ ਸੀਰੀਜ਼ ‘ਚ 2-1 ਦੀ ਹਾਰ ਤੋਂ ਬਾਅਦ ਟੀਮ ਇੰਡੀਆ ਹਮਲਾਵਰ ਰੁਖ ਅਪਣਾਏਗੀ ਅਤੇ ਟੈਸਟ ਸੀਰੀਜ਼ ਜਿੱਤ ਕੇ ਬੰਗਲਾਦੇਸ਼ ਤੋਂ ਬਦਲਾ ਲੈਣਾ ਚਾਹੇਗੀ। ਭਾਰਤ ਲਈ ਚੰਗੀ ਗੱਲ ਇਹ ਹੈ ਕਿ ਇਸ ਫਾਰਮੈਟ ‘ਚ ਉਹ 22 ਸਾਲਾਂ ‘ਚ ਬੰਗਲਾਦੇਸ਼ ਖਿਲਾਫ ਇਕ ਵੀ ਮੈਚ ਨਹੀਂ ਹਾਰਿਆ ਹੈ। ਭਾਰਤ ਜੇਕਰ ਸੀਰੀਜ਼ 2-0 ਨਾਲ ਜਿੱਤਦਾ ਹੈ ਤਾਂ ਉਹ WTC ਅੰਕ ਸੂਚੀ ‘ਚ ਦੂਜੇ ਸਥਾਨ ‘ਤੇ ਵੀ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਬੰਗਲਾਦੇਸ਼ ਨੂੰ ਭਾਰਤ ਦੇ ਰਿਸ਼ਭ ਪੰਤ ਅਤੇ ਰਵੀਚੰਦਰਨ ਅਸ਼ਵਿਨ ਵਰਗੇ ਖਿਡਾਰੀਆਂ ਤੋਂ ਬਚਣਾ ਹੋਵੇਗਾ।
ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ-11 👇👇👇👇
ਭਾਰਤ: ਕੇਐਲ ਰਾਹੁਲ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਰਿਸ਼ਭ ਪੰਤ, ਅਕਸ਼ਰ ਪਟੇਲ, ਰਵੀਚੰਦਰਨ ਅਸ਼ਵਿਨ, ਕੁਲਦੀਪ ਯਾਦਵ, ਉਮੇਸ਼ ਯਾਦਵ ਅਤੇ ਮੁਹੰਮਦ ਸਿਰਾਜ।
ਬੰਗਲਾਦੇਸ਼: ਸ਼ਾਕਿਬ ਅਲ ਹਸਨ (ਕਪਤਾਨ), ਮੋਮਿਨੁਲ ਹੱਕ, ਅਨਾਮੁਲ ਹੱਕ, ਲਿਟਨ ਦਾਸ, ਮੁਸ਼ਫਿਕਰ ਰਹੀਮ, ਨਜਮੁਲ ਹੁਸੈਨ ਸ਼ਾਂਤੋ, ਮੇਹਿਦੀ ਹਸਨ ਮਿਰਾਜ, ਤਸਕੀਨ ਅਹਿਮਦ, ਇਬਾਦਤ ਹੁਸੈਨ, ਤਾਇਜੁਲ ਇਸਲਾਮ ਅਤੇ ਸ਼ਰੀਫੁਲ ਇਸਲਾਮ।























