ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਟੈਸਟ ਅੱਜ ਲੀਡਸ ਵਿੱਚ

ਚੰਡੀਗੜ੍ਹ, 25ਅਗਸਤ(ਵਿਸ਼ਵ ਵਾਰਤਾ)- ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਲੜੀ ਦਾ ਤੀਜਾ ਮੈਚ ਅੱਜ ਲੀਡਸ ਦੇ ਹੈਂਡੀਗਲੇ ਵਿਖੇ ਖੇਡਿਆ ਜਾਵੇਗਾ। ਦੋਵਾਂ ਟੀਮਾਂ ਵਿਚਾਲੇ ਮੈਚ ਦੁਪਹਿਰ 3.30 ਵਜੇ ਸ਼ੁਰੂ ਹੋਵੇਗਾ। ਵਿਰਾਟ ਦੀ ਅਗਵਾਈ ‘ਚ ਟੀਮ ਇੰਡੀਆ ਪਹਿਲੀ ਵਾਰ ਇਸ ਮੈਦਾਨ’ ਤੇ ਖੇਡਣ ਆਵੇਗੀ, ਟੀਮ ਦੀ ਨਜ਼ਰ ਜਿੱਤ ‘ਤੇ ਹੋਵੇਗੀ। ਭਾਰਤੀ ਟੀਮ 19 ਸਾਲ ਪਹਿਲਾਂ ਯਾਨੀ ਸਾਲ 2002 ਵਿੱਚ ਇੱਥੇ ਖੇਡੀ ਸੀ।






















