ਕੋਚੀ, 18 ਅਗਸਤ – ਕੇਰਲ ਵਿਚ ਆਏ ਭਿਆਨਕ ਹੜ੍ਹ ਨੇ ਜਿੱਥੇ 300 ਤੋਂ ਵੱਧ ਲੋਕਾਂ ਦੀ ਜਾਨ ਲੈ ਲਈ ਹੈ, ਉਥੇ ਲੱਖਾਂ ਹੀ ਲੋਕ ਬੇਘਰ ਹੋ ਗਏ ਹਨ। ਇਸ ਦੌਰਾਨ ਜਿੱਥੇ ਪੂਰਾ ਦੇਸ਼ ਕੇਰਲ ਦੀ ਮਦਦ ਲਈ ਅੱਗੇ ਆ ਰਿਹਾ ਹੈ, ਉਥੇ ਭਾਰਤੀ ਹਵਾਈ ਸੈਨਾ ਹੜ੍ਹ ਪੀੜਤਾਂ ਦੀ ਮਦਦ ਲਈ ਦਿਨ-ਰਾਤ ਮਿਹਨਤ ਕਰ ਰਹੀ ਹੈ।
ਇਸ ਦੌਰਾਨ ਭਾਰਤੀ ਹਵਾਈ ਸੈਨਾ ਦੇ ਪਾਇਲਟਾਂ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਹੜ੍ਹ ਪੀੜਤਾਂ ਦੀ ਮਦਦ ਲਈ ਇੱਕ ਮਕਾਨ ਦੀ ਛੱਤ ਉਪਰ ਹੈਲੀਕਾਪਟਰ ਹੀ ਉਤਾਰ ਦਿੱਤਾ। ਇਹ ਇਕ ਚੁਣੌਤੀ ਭਰਿਆ ਕੰਮ ਸੀ ਜਿਸ ਨੂੰ ਹਵਾਈ ਸੈਨਾ ਨੇ ਬਾਖੂਬੀ ਨਿਭਾਇਆ।