ਭਾਰਤੀ ਮੁੱਕੇਬਾਜ਼ ਲਵਲੀਨਾ ਵਿਸ਼ਵ ਨੰਬਰ -1 ਬੁਸੇਨਾਜ ਸੁਰਮੇਲੀ ਤੋਂ ਸੈਮੀਫਾਈਨਲ ਵਿੱਚ ਹਾਰੀ
ਕਾਂਸੀ ਦੇ ਤਗਮੇ ਨਾਲ ਵਾਪਸ ਪਰਤੇਗੀ ਭਾਰਤ

ਚੰਡੀਗੜ੍ਹ, 4 ਅਗਸਤ(ਵਿਸ਼ਵ ਵਾਰਤਾ)- ਅੱਜ ਓਲੰਪਿਕ ਮੁੱਕੇਬਾਜ਼ੀ ਦੇ 69 ਕਿਲੋਗ੍ਰਾਮ ਭਾਰ ਵਰਗ ਵਿੱਚ, ਭਾਰਤੀ ਮੁੱਕੇਬਾਜ਼ ਲਵਲੀਨਾ ਸੈਮੀਫਾਈਨਲ ਮੁਕਾਬਲੇ ਵਿੱਚ ਵਿਸ਼ਵ ਚੈਂਪੀਅਨ ਤੁਰਕੀ ਦੀ ਬੁਸੇਨਾਜ਼ ਸੁਰਮੇਲੀ ਤੋਂ ਹਾਰ ਗਈ ਹੈ। ਲਵਲੀਨਾ ਭਲੇ ਹੀ ਹਾਰ ਗਈ ਹੋਵੇ, ਪਰ ਉਸਨੇ ਆਪਣੇ ਮੁੱਕੇ ਨਾਲ ਭਾਰਤੀ ਮੁੱਕੇਬਾਜ਼ੀ ਵਿੱਚ ਇੱਕ ਨਵਾਂ ਇਤਿਹਾਸ ਲਿਖਿਆ ਹੈ। ਉਹ ਸਿਰਫ ਕਾਂਸੀ ਦੇ ਤਗਮੇ ਨਾਲ ਭਾਰਤ ਪਰਤੇਗੀ।
ਜੇਕਰ ਲਵਲੀਨਾ ਇਹ ਮੈਚ ਜਿੱਤ ਜਾਂਦੀ, ਤਾਂ ਉਹ ਓਲੰਪਿਕ ਮੁੱਕੇਬਾਜ਼ੀ ਦੇ ਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮੁੱਕੇਬਾਜ਼ ਬਣ ਜਾਂਦੀ। ਉਹ ਪਹਿਲਾਂ ਹੀ ਓਲੰਪਿਕ ਭਾਰਤੀ ਮੁੱਕੇਬਾਜ਼ਾਂ ਦੇ ਸਰਬੋਤਮ ਪ੍ਰਦਰਸ਼ਨ ਦੀ ਬਰਾਬਰੀ ਕਰ ਚੁੱਕੀ ਹੈ। ਵਿਜੇਂਦਰ ਸਿੰਘ (2008 ਵਿੱਚ) ਅਤੇ ਐਮਸੀ ਮੈਰੀਕਾਮ (2012 ਵਿੱਚ) ਸੈਮੀਫਾਈਨਲ ਵਿੱਚ ਪਹੁੰਚ ਚੁੱਕੇ ਹਨ।






















