ਜਕਾਰਤਾ, 24 ਅਗਸਤ – ਏਸ਼ੀਆਈ ਖੇਡਾਂ 2018 ਦੇ ਕਬੱਡੀ ਮੁਕਾਬਲੇ ਵਿਚ ਸੋਨਾ ਜਿੱਤਣ ਦੀਆਂ ਭਾਰਤ ਦੀਆਂ ਉਮੀਦਾਂ ਉਤੇ ਪਾਣੀ ਫਿਰ ਗਿਆ, ਜਦੋਂ ਭਾਰਤੀ ਮਹਿਲਾ ਕਬੱਡੀ ਟੀਮ ਨੂੰ ਇਰਾਨ ਤੋਂ ਹਾਰ ਦਾ ਮੂੰਹ ਦੇਖਣਾ ਪਿਆ। ਇਰਾਨ ਨੇ ਭਾਰਤ ਨੂੰ 27-24 ਨਾਲ ਮਾਤ ਦਿੱਤੀ।
ਇਸ ਦੇ ਨਾਲ ਹੀ ਭਾਰਤੀ ਟੀਮ ਨੂੰ ਚਾਂਦੀ ਦੇ ਮੈਡਲ ਨਾਲ ਹੀ ਸੰਤੋਸ਼ ਕਰਨਾ ਪਿਆ।