ਭਾਰਤੀ ਟੀਮ ਨੇ ਮੈਲਬੌਰਨ ਟੈਸਟ ਕੀਤਾ ਫਤਿਹ

ਮੈਲਬੌਰਨ, 29 ਦਸੰਬਰ(ਗੁਰਪੁਨੀਤ ਸਿੰਘ ਸਿੱਧੂ)- ਅਜਿੰਕਯ ਰਹਾਣੇ ਨੇ ਵਿਰਾਟ ਕੋਹਲੀ ਦੀ ਅਗਵਾਈ ਵਿੱਚ ਮਿਲੀ ਪਹਿਲੇ ਟੈਸਟ ਦੀ ਹਾਰ ਦਾ ਬਦਲਾ ਮੈਲਬੌਰਨ ਵਿੱਚ ਲਿਆ। ਟੀਮ ਇੰਡੀਆ ਨੇ ਮੇਜਬਾਨ ਆਸਟ੍ਰੇਲੀਆ ਨੂੰ ਦੂਸਰੇ ਟੈਸਟ ਮੈਚ ਦੇ ਚੋਥੇ ਦਿਨ ਮੰਗਲਵਾਰ ਨੂੰ 8 ਵਿਕਟਾਂ ਨਾਲ ਮਾਤ ਦਿੱਤੀ। ਭਾਰਤ ਨੇ ਜਿੱਤ ਲਈ ਸਿਰਫ 70 ਦੌੜਾਂ ਬਣਾਉਣੀਆਂ ਸਨ। ਜੋ ਭਾਰਤ ਨੇ 2 ਵਿਕਟਾਂ ਗਵਾ ਕੇ ਬਣਾ ਲਈਆਂ। ਇਸ ਦੇ ਨਾਲ ਹੀ ਚਾਰ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ। ਹੁਣ ਸੀਰੀਜ਼ ਦਾ ਤੀਸਰਾ ਟੈਸਟ 7 ਜਨਵਰੀ ਨੂੰ ਖੇਡਿਆ ਜਾਵੇਗਾ।






















