ਭਾਜਪਾ ਨੂੰ ਲੱਗਿਆ ਇੱਕ ਹੋਰ ਝੱਟਕਾ
ਹੁਣ ਇਸ ਵਿਧਾਇਕ ਨੇ ਛੱਡੀ ਪਾਰਟੀ

ਚੰਡੀਗੜ੍ਹ, 31ਅਗਸਤ(ਵਿਸ਼ਵ ਵਾਰਤਾ)- ਪੱਛਮੀ ਬੰਗਾਲ ਦੀ ਸਿਆਸਤ ਇਸ ਸਮੇਂ ਪੂਰੀ ਸਰਗਰਮ ਹੈ। ਅੱਜ ਫਿਰ ਤੋਂ ਉਥੇ ਭਾਜਪਾ ਨੂੰ ਇੱਕ ਹੋਰ ਝੱਟਕਾ ਲੱਗਿਆ ਹੈ। ਬਗਦਾਹ ਤੋਂ ਭਾਜਪਾ ਵਿਧਾਇਕ ਵਿਸ਼ਵਜੀਤ ਦਾਸ ਅਤੇ ਕੌਂਸਲਰ ਮਨਤੋਸ਼ ਨਾਥ ਅੱਜ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਵਿੱਚ ਸ਼ਾਮਿਲ ਹੋ ਗਏ ਹਨ।

ਦੱਸਣਯੋਗ ਹੈ ਕਿ ਅਪ੍ਰੈਲ-ਮਈ ਮਹੀਨੇ ਵਿੱਚ ਪੱਛਮੀ ਬੰਗਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਜਪਾ ਲਈ ਇਹ ਤੀਜਾ ਵੱਡਾ ਝੱਟਕਾ ਹੈ। ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਵਿਸ਼ਵਜੀਤ ਦਾਸ ਨੇ ਕਿਹਾ ਕਿ ਕੁੱਝ ਗਲਤਫਹਿਮੀਆਂ ਦੇ ਕਾਰਨ ਕੁੱਝ ਬਦਲਾਅ ਕੀਤੇ ਗਏ ਸੀ ਜੋ ਨਹੀਂ ਕੀਤੇ ਜਾਣੇ ਚਾਹੀਦੇ ਸਨ। ਮੈਂ ਹੁਣ ਆਪਣੇ ਘਰ ਪਰਤ ਆਇਆ ਹਾਂ ਅਤੇ ਮੈਂ ਆਪਣੇ ਰਾਜ ਅਤੇ ਹਲਕੇ ਦੇ ਲੋਕਾਂ ਲਈ ਕੰਮ ਕਰਨਾ ਜਾਰੀ ਰੱਖਾਂਗਾ।
ਗੌਰਤਲਬ ਹੈ ਕਿ ਸੋਮਵਾਰ ਨੂੰ ਹੀ ਬਿਸ਼ਨੂਪੁਰ ਦੇ ਵਿਧਾਇਕ ਤਨਮਯ ਘੋਸ਼ ਨੇ ਭਾਜਪਾ ਛੱਡ ਦਿੱਤੀ ਸੀ ਅਤੇ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਵਿੱਚ ਸ਼ਾਮਿਲ ਹੋ ਗਏ ਸੀ। ਉਹਨਾਂ ਤੋਂ ਪਹਿਲਾਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਟੀਐਮਸੀ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਮੁਕੁਲ ਰਾਏ ਟੀਐਮਸੀ ਵਿੱਚ ਸ਼ਾਮਿਲ ਹੋਏ ਸਨ।






















