• Latest
  • Trending
ਭਾਕਿਯੂ (ਉਗਰਾਹਾਂ) ਦੇ ਝੰਡੇ ਹੇਠ ਹਜ਼ਾਰਾਂ ਔਰਤਾਂ ਨੇ ਭਾਜਪਾ ਆਗੂ ਗਰੇਵਾਲ ਤੇ ਜਿਆਣੀ ਦੇ ਪਿੰਡਾਂ ਚ ਰੈਲੀਆਂ ‘ਚ ਕਰਕੇ ਮਨਾਇਆ ਕਿਸਾਨ ਮਹਿਲਾ ਦਿਵਸ

ਭਾਕਿਯੂ (ਉਗਰਾਹਾਂ) ਦੇ ਝੰਡੇ ਹੇਠ ਹਜ਼ਾਰਾਂ ਔਰਤਾਂ ਨੇ ਭਾਜਪਾ ਆਗੂ ਗਰੇਵਾਲ ਤੇ ਜਿਆਣੀ ਦੇ ਪਿੰਡਾਂ ਚ ਰੈਲੀਆਂ ‘ਚ ਕਰਕੇ ਮਨਾਇਆ ਕਿਸਾਨ ਮਹਿਲਾ ਦਿਵਸ

5 years ago
FIFA World Cup: ਅੱਜ ਖੇਡੇ ਜਾਣਗੇ ਚਾਰ ਮੁਕਾਬਲੇ

FIFA World Cup: ਅੱਜ ਖੇਡੇ ਜਾਣਗੇ ਚਾਰ ਮੁਕਾਬਲੇ

5 minutes ago
Internatainal: ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ: ਈਰਾਨੀ ਤੇਲ ਦੀ ਵਿਕਰੀ ਨੂੰ ਮਿਲੀ ਮਨਜ਼ੂਰੀ

Internatainal: ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ: ਈਰਾਨੀ ਤੇਲ ਦੀ ਵਿਕਰੀ ਨੂੰ ਮਿਲੀ ਮਨਜ਼ੂਰੀ

28 minutes ago
Weather News: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਨੇ ਫੜੀ ਰਫ਼ਤਾਰ

Weather News: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਨੇ ਫੜੀ ਰਫ਼ਤਾਰ

43 minutes ago
Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

1 hour ago
Canada: ਮਾਂਟਰੀਅਲ ‘ਚ ਹੋਈ ਫਾਇਰਿੰਗ, ਹਮਲਾਵਰ ਸਮੇਤ ਤਿੰਨ ਦੀ ਮੌਤ

Canada: ਮਾਂਟਰੀਅਲ ‘ਚ ਹੋਈ ਫਾਇਰਿੰਗ, ਹਮਲਾਵਰ ਸਮੇਤ ਤਿੰਨ ਦੀ ਮੌਤ

1 hour ago
Chandigarh ‘ਚ ਅੱਜ ਮਨਾਇਆ ਜਾਵੇਗਾ ‘ਅੰਤਰਰਾਸ਼ਟਰੀ ਓਲੰਪਿਕ ਦਿਵਸ’

Chandigarh ‘ਚ ਅੱਜ ਮਨਾਇਆ ਜਾਵੇਗਾ ‘ਅੰਤਰਰਾਸ਼ਟਰੀ ਓਲੰਪਿਕ ਦਿਵਸ’

1 hour ago
National: ਅੱਜ ਬ੍ਰਿਕਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਦਾ ਦੂਜਾ ਅਤੇ ਆਖਰੀ ਦਿਨ

National: ਅੱਜ ਬ੍ਰਿਕਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰਾਂ ਦੀ ਮੀਟਿੰਗ ਦਾ ਦੂਜਾ ਅਤੇ ਆਖਰੀ ਦਿਨ

1 hour ago
Women T20 World Cup: ਅੱਜ ਖੇਡੇ ਜਾਣਗੇ ਤਿੰਨ ਮੁਕਾਬਲੇ

Women T20 World Cup: ਅੱਜ ਖੇਡੇ ਜਾਣਗੇ ਤਿੰਨ ਮੁਕਾਬਲੇ

2 hours ago
Hukamnama Sri Darbar Sahib Today – 23 June 2026 | Ang 794 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 23 June 2026 | Ang 794 I ਅੱਜ ਦਾ ਹੁਕਮਨਾਮਾ

4 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

11 hours ago
ਭਾਰਤ ਸਮੇਤ ਦੁਨੀਆ ਭਰ ‘ਚ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ Down

ਭਾਰਤ ਸਮੇਤ ਦੁਨੀਆ ਭਰ ‘ਚ ਸੋਸ਼ਲ ਮੀਡੀਆ ਪਲੇਟਫਾਰਮ X ਹੋਇਆ Down

12 hours ago
ਲਖਨਊ ਅੱਗ ਹਾਦਸਾ  : ਘਟਨਾ ਸਥਾਨ ‘ਤੇ ਪੁੱਜੇ ਸੀਐਮ ਯੋਗੀ

ਲਖਨਊ ਅੱਗ ਹਾਦਸਾ : ਘਟਨਾ ਸਥਾਨ ‘ਤੇ ਪੁੱਜੇ ਸੀਐਮ ਯੋਗੀ

12 hours ago
Hindi News
English News
Tuesday, June 23, 2026
No Result
View All Result
34 °c
Chandigarh
36 ° Wed
36 ° Thu
36 ° Fri
37 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਭਾਕਿਯੂ (ਉਗਰਾਹਾਂ) ਦੇ ਝੰਡੇ ਹੇਠ ਹਜ਼ਾਰਾਂ ਔਰਤਾਂ ਨੇ ਭਾਜਪਾ ਆਗੂ ਗਰੇਵਾਲ ਤੇ ਜਿਆਣੀ ਦੇ ਪਿੰਡਾਂ ਚ ਰੈਲੀਆਂ ‘ਚ ਕਰਕੇ ਮਨਾਇਆ ਕਿਸਾਨ ਮਹਿਲਾ ਦਿਵਸ

January 18, 2021
in ਖਬਰਾਂ, ਖੇਤੀਬਾੜੀ, ਪੰਜਾਬ, ਰਾਸ਼ਟਰੀ
ਭਾਕਿਯੂ (ਉਗਰਾਹਾਂ) ਦੇ ਝੰਡੇ ਹੇਠ ਹਜ਼ਾਰਾਂ ਔਰਤਾਂ ਨੇ ਭਾਜਪਾ ਆਗੂ ਗਰੇਵਾਲ ਤੇ ਜਿਆਣੀ ਦੇ ਪਿੰਡਾਂ ਚ ਰੈਲੀਆਂ ‘ਚ ਕਰਕੇ ਮਨਾਇਆ ਕਿਸਾਨ ਮਹਿਲਾ ਦਿਵਸ

ਭਾਕਿਯੂ (ਉਗਰਾਹਾਂ) ਦੇ ਝੰਡੇ ਹੇਠ ਹਜ਼ਾਰਾਂ ਔਰਤਾਂ ਨੇ ਭਾਜਪਾ ਆਗੂ ਗਰੇਵਾਲ ਤੇ ਜਿਆਣੀ ਦੇ ਪਿੰਡਾਂ ਚ ਰੈਲੀਆਂ ‘ਚ ਕਰਕੇ ਮਨਾਇਆ ਕਿਸਾਨ ਮਹਿਲਾ ਦਿਵਸ

ਚੰਡੀਗੜ੍ਹ 18 ਜਨਵਰੀ (ਵਿਸ਼ਵ ਵਾਰਤਾ ) -ਕਾਲੇ ਖੇਤੀ ਕਾਨੂੰਨਾਂ ਵਿਰੁੱਧ ਜਾਨਹੂਲਵੇਂ ਘੋਲ਼ ‘ਚ ਸ਼ਾਮਲ ਸਮੂਹ ਜਥੇਬੰਦੀਆਂ ਦੇ ਸੱਦੇ ‘ਤੇ ਅੱਜ ਹਜ਼ਾਰਾਂ ਔਰਤਾਂ ਵੱਲੋਂ ਬੀਕੇਯੂ ਏਕਤਾ ਉਗਰਾਹਾਂ ਦੀ ਅਗਵਾਈ ‘ਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਦੇ ਪਿੰਡਾਂ ਧਨੌਲਾ ਤੇ ਕਟਹਿੜਾ ਵਿਖੇ ਰੋਹ ਭਰਪੂਰ ਰੈਲੀਆਂ ਕਰਕੇ ਜਿੱਥੇ ਮੋਦੀ ਹਕੂਮਤ ਨੂੰ ਵੰਗਾਰਿਆ ਉਥੇ ਪੰਜਾਬ ਨਾਲ ਸਬੰਧਤ ਉਕਤ ਭਾਜਪਾ ਆਗੂਆਂ ਨੂੰ ਕਿਸਾਨ ਵਿਰੋਧੀ ਬਿਆਨਬਾਜ਼ੀ ਕਰਨ ਬਦਲੇ ਫਿੱਟ ਲਾਹਨਤਾਂ ਪਾਈਆਂ ਗਈਆਂ । ਪ੍ਰੈੱਸ ਲਈ ਸਮੁੱਚੀ ਰਿਪੋਰਟ ਜਾਰੀ ਕਰਦਿਆਂ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਅੱਜ ਮਹਿਲਾ ਕਿਸਾਨ ਦਿਵਸ ਮੌਕੇ ਕੀਤੀਆਂ ਵਿਸ਼ਾਲ ਔਰਤ ਰੈਲੀਆਂ ਦੌਰਾਨ ਭਾਜਪਾ ਮੋਦੀ ਹਕੂਮਤ ਨਾਲ ਦੇਸੀ ਵਿਦੇਸ਼ੀ ਕਾਰਪੋਰੇਟਾਂ ਤੇ ਸਾਮਰਾਜੀਆਂ ਦੇ ਗੱਠਜੋੜ ਖਿਲਾਫ਼ ਤੇ ਕਾਲੇ ਕਾਨੂੰਨ ਰੱਦ ਕਰਨ ਦੇ ਆਕਾਸ਼ ਗੁੰਜਾਊ ਨਾਹਰੇ ਇਸ ਗੱਠਜੋੜ ਖਿਲਾਫ ਔਰਤ ਸ਼ਕਤੀ ਦੇ ਖੌਲਦੇ ਰੋਹ ਦਾ ਪ੍ਰਗਟਾਵਾ ਹੋ ਨਿੱਬੜੇ। ਉਹਨਾਂ ਦੱਸਿਆ ਕਿ ਰੈਲੀਆਂ ਦੀ ਸ਼ੁਰੂਆਤ ਮੌਜੂਦਾ ਘੋਲ਼ ਅੰਦਰ ਜਾਨਾਂ ਵਾਰਨ ਵਾਲੇ 75 ਤੋਂ ਵੱਧ ਕਿਸਾਨ ਮਜ਼ਦੂਰ ਤੇ ਔਰਤ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਪੇਸ਼ ਕਰਨ ਨਾਲ ਕੀਤੀ ਗਈ। ਇਹਨਾਂ ਰੈਲੀਆਂ ਨੂੰ ਮਹਿਲਾ ਕਿਸਾਨ ਆਗੂ ਬਲਜੀਤ ਕੌਰ ਭੱਠਲ, ਗੁਰਪ੍ਰੀਤ ਕੌਰ ਬਰਾਸ,ਹਰਪ੍ਰੀਤ ਕੌਰ ਜੇਠੂਕੇ,ਕੁਲਦੀਪ ਕੌਰ ਕੁੱਸਾ, ਮਹਿਲਾ ਖੇਤ ਮਜ਼ਦੂਰ ਆਗੂ ਕਿਰਸ਼ਨਾ ਦੇਵੀ ਤੇ ਗੁਰਮੇਲ ਕੌਰ ਤੋਂ ਇਲਾਵਾ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਜਗਤਾਰ ਸਿੰਘ ਕਾਲਾਝਾੜ ਨੇ ਵੀ ਸੰਬੋਧਨ ਕੀਤਾ। ਬੁਲਾਰਿਆਂ ਨੇ ਭਾਜਪਾ ਆਗੂ ਹਰਜੀਤ ਗਰੇਵਾਲ ਤੇ ਸੁਰਜੀਤ ਕੁਮਾਰ ਜਿਆਣੀ ਵੱਲੋਂ ਕਿਸਾਨ ਘੋਲ਼ ਤੇ ਕਿਸਾਨ ਆਗੂਆਂ ਨੂੰ ਬਦਨਾਮ ਕਰਨ ਲਈ ਦਿੱਤੇ ਬਿਆਨਾਂ ਦੀ ਸਖ਼ਤ ਅਲੋਚਨਾ ਕਰਦਿਆਂ ਇਹਨਾਂ ਆਗੂਆਂ ਨੂੰ ਲਗਾਤਾਰ ਜਨਤਕ ਰੋਹ ਦਾ ਨਿਸ਼ਾਨਾ ਬਣਾਈ ਰੱਖਣ ਦਾ ਵੀ ਐਲਾਨ ਕੀਤਾ। ਉਨ੍ਹਾਂ ਨੇ ਹੱਡਚੀਰਵੀਂ ਠੰਢ/ਧੁੰਦ ਵਿੱਚ ਵੀ ਮੌਜੂਦਾ ਕਿਸਾਨ ਘੋਲ਼ ਦੇ ਮੋਰਚਿਆਂ ਵਿੱਚ ਔਰਤਾਂ ਵੱਲੋਂ ਪਾਏ ਜਾ ਰਹੇ ਨਿੱਗਰ ਯੋਗਦਾਨ ਦੀ ਜੈ-ਜੈਕਾਰ ਕੀਤੀ ਅਤੇ ਇਸਨੂੰ ਹੋਰ ਵਧਾਉਣ ਦਾ ਅਹਿਦ ਕੀਤਾ। ਪਿੰਡ ਪਿੰਡ ਔਰਤਾਂ ਦੀਆਂ ਜਥੇਬੰਦਕ ਕਮੇਟੀਆਂ ਬਣਾਉਣ ਦਾ ਐਲਾਨ ਕੀਤਾ। ਬੁਲਾਰਿਆਂ ਨੇ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਪ੍ਰਦੂਸ਼ਣ ਸੰਬੰਧੀ ਆਰਡੀਨੈਂਸ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਿਸਾਨਾਂ ਦੀ ਖੇਤੀ ਅਤੇ ਖੇਤ ਮਜ਼ਦੂਰਾਂ ਸਮੇਤ ਸਭਨਾਂ ਛੋਟੇ ਕਾਰੋਬਾਰੀਆਂ ਨੂੰ ਉਜਾੜਨ ਵਾਲੇ ਇਨ੍ਹਾਂ ਕਾਨੂੰਨਾਂ ਖਿਲਾਫ਼ ਜਾਨਾਂ ਤਲੀ ਤੇ ਧਰ ਕੇ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰੇ ਲੱਖਾਂ ਲੋਕਾਂ ਦੀ ਆਵਾਜ਼ ਨੂੰ ਮਹੀਨਿਆਂ ਬੱਧੀ ਨਜ਼ਰਅੰਦਾਜ਼ ਕਰਕੇ ਮੋਦੀ ਹਕੂਮਤ ਮੁੱਠੀਭਰ ਸਾਮਰਾਜੀਆਂ ਦੀ ਚਾਕਰੀ ਅਤੇ ਕ੍ਰੋੜਾਂ ਕਿਰਤੀ ਲੋਕਾਂ ਨਾਲ ਗੱਦਾਰੀ ਦੇ ਨਵੇਂ ਕੀਰਤੀਮਾਨ ਸਥਾਪਿਤ ਕਰ ਰਹੀ ਹੈ। ਬੁਲਾਰਿਆਂ ਨੇ ਕੌਮੀ ਜਾਂਚ ਏਜੰਸੀ ਵੱਲੋਂ ਕਿਸਾਨ ਆਗੂਆਂ ਅਤੇ ਘੋਲ਼ ਦੇ ਸਮਰਥਕਾਂ ਨੂੰ ਨੋਟਿਸ ਜਾਰੀ ਕਰਕੇ ਉਲਟਾ ਉਨ੍ਹਾਂ ਖਿਲਾਫ਼ ਹੀ ਦੇਸ਼-ਧ੍ਰੋਹੀ ਵਰਗੇ ਕੇਸ ਤਿਆਰ ਕਰਨ ਵਾਲੇ ਜਾਬਰ ਮਨਸੂਬਿਆਂ ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਇਨ੍ਹਾਂ ਚੰਦਰੇ ਮਨਸੂਬਿਆਂ ਨੂੰ ਪੈਰਾਂ ਹੇਠਾਂ ਰੋਲਣ ਦਾ ਐਲਾਨ ਕੀਤਾ। ਐਨ ਇਸੇ ਮੌਕੇ ਸਾਮਰਾਜੀ ਸੰਸਥਾ ‘ਕੌਮਾਂਤਰੀ ਮੁਦਰਾ ਫੰਡ‘ ਵੱਲੋਂ ਕਾਲੇ ਖੇਤੀ ਕਾਨੂੰਨਾਂ ਦੇ ਪੱਖ ‘ਚ ਦਾਗੇ ਗਏ ਬਿਆਨ ਨੂੰ ਇਸ ਲੁਟੇਰੇ ਗੱਠਜੋੜ ਦੀ ਗੂੜ੍ਹੀ ਸਾਂਝ ਦਾ ਸਬੂਤ ਦੱਸਦਿਆਂ ਇਹਦੀ ਵੀ ਜ਼ੋਰਦਾਰ ਨਿੰਦਾ ਕੀਤੀ। ਉਨ੍ਹਾਂ ਨੇ 19 ਜਨਵਰੀ ਨੂੰ ਦਿੱਲੀ ਸਮੇਤ ਪੰਜਾਬ ਭਰ ਵਿੱਚ ਇਨ੍ਹਾਂ ਸਾਮਰਾਜੀ ਸੰਸਥਾਵਾਂ ‘ਕੌਮਾਂਤਰੀ ਮੁਦਰਾ ਫੰਡ ‘ ਅਤੇ ‘ ਸੰਸਾਰ ਵਪਾਰ ਸੰਸਥਾ ‘ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਪੂਰੇ ਦੇਸ਼ ਵਿੱਚ ਸਾਰੀਆਂ ਫਸਲਾਂ ਦੀ ਐਮ ਐਸ ਪੀ ਉੱਪਰ ਖਰੀਦ ਦਾ ਕਾਨੂੰਨੀ ਹੱਕ ਲੈਣ ਦੇ ਨਾਲ ਹੀ ਸਰਵਜਨਕ ਜਨਤਕ ਵੰਡ ਪ੍ਰਣਾਲੀ ਲਾਗੂ ਕਰਨ ਆਦਿ ਮੰਗਾਂ ਦੀ ਪ੍ਰਾਪਤੀ ਲਈ ਇਹ ਘੋਲ਼ ਦਿਨੋਂ ਦਿਨ ਸਿਖਰਾਂ ਵੱਲ ਵਧਾਇਆ ਜਾਵੇਗਾ। ਇਸੇ ਦਿਸ਼ਾ ‘ਚ ਵਧਦੇ ਹੋਏ 26 ਜਨਵਰੀ ਮੌਕੇ ਦਿੱਲੀ ‘ਚ ਕੀਤੀ ਜਾ ਰਹੀ ਕਿਸਾਨ ਪਰੇਡ ਦੀ ਤਿਆਰੀ ਲਈ 20-21 ਜਨਵਰੀ ਨੂੰ ਪਿੰਡ ਪਿੰਡ ਟ੍ਰੈਕਟਰ ਮਾਰਚ ਕੀਤੇ ਜਾਣਗੇ। ਪੌਣੇ ਦੋ ਮਹੀਨਿਆਂ ਤੋਂ ਪੂਰੇ ਸਿਦਕ ਸਿਰੜ ਨਾਲ ਹੱਡਚੀਰਵੀਂ ਠੰਢ ਵਿੱਚ ਵੀ ਦਿੱਲੀ ਮੋਰਚਿਆਂ ਵਿੱਚ ਲਗਾਤਾਰ ਡਟੇ ਹੋਏ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਨੌਜਵਾਨਾਂ ਦਾ ਬੁਲਾਰਿਆਂ ਨੇ ਤਹਿਦਿਲੋਂ ਧੰਨਵਾਦ ਕੀਤਾ। ਅੱਜ ਦੇ ਪ੍ਰੋਗ੍ਰਾਮਾਂ ਵਿੱਚ ਕਿਸਾਨ ਘੋਲ਼ ਦੇ ਸਹਿਯੋਗੀ ਤਬਕਿਆਂ ਖੇਤ ਮਜ਼ਦੂਰਾਂ, ਟੀਚਰਾਂ ਤੇ ਹੋਰ ਮੁਲਾਜ਼ਮਾਂ, ਜਲ ਸਪਲਾਈ ਕਾਮਿਆਂ, ਬਿਜਲੀ ਮੁਲਾਜ਼ਮਾਂ, ਮਗਨਰੇਗਾ ਕਰਮਚਾਰੀਆਂ, ਪੇਂਡੂ ਡਾਕਟਰਾਂ, ਵਕੀਲਾਂ, ਆਂਗਣਵਾੜੀ ਵਰਕਰਾਂ, ਪੇਂਡੂ/ਸ਼ਹਿਰੀ ਕਾਰੋਬਾਰੀਆਂ ਆਦਿ ਵੱਲੋਂ ਵੀ ਵਿਤ ਮੂਜਬ ਹਮਾਇਤੀ ਸ਼ਮੂਲੀਅਤ ਕੀਤੀ ਗਈ। ਬੁਲਾਰਿਆਂ ਨੇ ਦੁਸ਼ਮਣ ਜਮਾਤਾਂ ਨਾਲ ਦੋ- ਦੋ ਹੱਥ ਕਰਨ ਵਾਲੀ ਚੰਡੀ ਬਣ ਕੇ ਉੱਭਰ ਰਹੀਆਂ ਔਰਤਾਂ ਸਮੇਤ ਸਭਨਾਂ ਸਹਿਯੋਗੀ ਲੋਕਾਂ ਦਾ ਖਾਸ ਕਰਕੇ ਸ਼ਾਨਦਾਰ ਪ੍ਰਬੰਧਾਂ ਵਿੱਚ ਸ਼ਾਮਲ ਨੌਜਵਾਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

FIFA World Cup: ਅੱਜ ਖੇਡੇ ਜਾਣਗੇ ਚਾਰ ਮੁਕਾਬਲੇ

FIFA World Cup: ਅੱਜ ਖੇਡੇ ਜਾਣਗੇ ਚਾਰ ਮੁਕਾਬਲੇ

by Ranjit Singh
June 23, 2026
0

FIFA World Cup: ਅੱਜ ਖੇਡੇ ਜਾਣਗੇ ਚਾਰ ਮੁਕਾਬਲੇ ਚੰਡੀਗੜ੍ਹ, 23 ਜੂਨ (ਵਿਸ਼ਵ ਵਾਰਤਾ): ਫੀਫਾ ਵਿਸ਼ਵ ਕੱਪ 2026 ਵਿੱਚ ਮੰਗਲਵਾਰ ਦੇਰ...

Internatainal: ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ: ਈਰਾਨੀ ਤੇਲ ਦੀ ਵਿਕਰੀ ਨੂੰ ਮਿਲੀ ਮਨਜ਼ੂਰੀ

Internatainal: ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ: ਈਰਾਨੀ ਤੇਲ ਦੀ ਵਿਕਰੀ ਨੂੰ ਮਿਲੀ ਮਨਜ਼ੂਰੀ

by Ranjit Singh
June 23, 2026
0

Internatainal: ਈਰਾਨ ਅਤੇ ਅਮਰੀਕਾ ਵਿਚਕਾਰ ਗੱਲਬਾਤ: ਈਰਾਨੀ ਤੇਲ ਦੀ ਵਿਕਰੀ ਨੂੰ ਮਿਲੀ ਮਨਜ਼ੂਰੀ ਚੰਡੀਗੜ੍ਹ, 23 ਜੂਨ (ਵਿਸ਼ਵ ਵਾਰਤਾ): ਅਮਰੀਕਾ ਨੇ...

Weather News: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਨੇ ਫੜੀ ਰਫ਼ਤਾਰ

Weather News: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਨੇ ਫੜੀ ਰਫ਼ਤਾਰ

by Ranjit Singh
June 23, 2026
0

Weather News: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਮਾਨਸੂਨ ਨੇ ਫੜੀ ਰਫ਼ਤਾਰ - ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ...

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ

by Ranjit Singh
June 23, 2026
0

Morning News: ਸਵੇਰ ਵੇਲੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 23 ਜੂਨ (ਵਿਸ਼ਵ ਵਾਰਤਾ): ਸਵੇਰੇ 8:00 ਵਜੇ ਦੀਆਂ ਵੱਡੀਆਂ ਖਬਰਾਂ (Morning News)...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

FIFA World Cup: ਅੱਜ ਖੇਡੇ ਜਾਣਗੇ ਚਾਰ ਮੁਕਾਬਲੇ

FIFA World Cup: ਅੱਜ ਖੇਡੇ ਜਾਣਗੇ ਚਾਰ ਮੁਕਾਬਲੇ

by Ranjit Singh
June 23, 2026
0

FIFA World Cup: ਅੱਜ ਖੇਡੇ ਜਾਣਗੇ ਚਾਰ ਮੁਕਾਬਲੇ ਚੰਡੀਗੜ੍ਹ, 23 ਜੂਨ (ਵਿਸ਼ਵ ਵਾਰਤਾ): ਫੀਫਾ ਵਿਸ਼ਵ ਕੱਪ 2026 ਵਿੱਚ ਮੰਗਲਵਾਰ ਦੇਰ...

Most Popular

Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete!

Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete!

by Jaspreet Kaur
4 weeks ago
0

Cricketer ਅਰਸ਼ਦੀਪ ਸਿੰਘ ਨੇ Instagram ਤੋਂ 200 ਤੋਂ ਵੱਧ ਪੋਸਟਾਂ ਕੀਤੀਆਂ Delete! ਚੰਡੀਗੜ੍ਹ, 26 ਮਈ 2026 (ਵਿਸ਼ਵ ਵਾਰਤਾ): ਭਾਰਤੀ ਟੀਮ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 