ਭਗਤ ਰਵਿਦਾਸ ਜਯੰਤੀ ਮੌਕੇ ਬਨਾਰਸ ਲਈ ਰਵਾਨਾ ਹੋਈਆਂ ਰੇਲਗੱਡੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਸਟੇਸ਼ਨ ਤੋਂ ਦਿਖਾਈ ਹਰੀ ਝੰਡੀ
ਚੰਡੀਗੜ੍ਹ 2 ਫਰਵਰੀ(ਵਿਸ਼ਵ ਵਾਰਤਾ ਬਿਊਰੋ)- ਭਗਤ ਰਵਿਦਾਸ ਦੇ ਜਨਮ ਦਿਹਾੜੇ ਮੌਕੇ ਬਨਾਰਸ ਲਈ ਰਵਾਨਾ ਹੋਈ ਸ਼ਰਧਾਲੂਆਂ ਦ ਗੱਡੀ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਟਵੀਟ ਕਰਦਿਆਂ ਮੁੱਖ ਮੰਤਰੀ ਨੇ ਲਿਖਿਆ ਕਿ ”ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਡੇਰਾ ਸੱਚਖੰਡ ਬੱਲਾਂ ਤੋਂ ਬਨਾਰਸ ਲਈ ਰਵਾਨਾ ਹੋਈਆਂ ਰੇਲਗੱਡੀਆਂ ਨੂੰ ਜਲੰਧਰ ਸਟੇਸ਼ਨ ਤੋਂ ਹਰੀ ਝੰਡੀ ਦਿੱਤੀ… ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ…ਪਰਮਾਤਮਾ ਸਭ ਦੀ ਯਾਤਰਾ ਸਫ਼ਲ ਕਰੇ…“
ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਡੇਰਾ ਸੱਚਖੰਡ ਬੱਲਾਂ ਤੋਂ ਬਨਾਰਸ ਲਈ ਰਵਾਨਾ ਹੋਈਆਂ ਰੇਲਗੱਡੀਆਂ ਨੂੰ ਜਲੰਧਰ ਸਟੇਸ਼ਨ ਤੋਂ ਹਰੀ ਝੰਡੀ ਦਿੱਤੀ…
ਸਮੂਹ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ…ਪਰਮਾਤਮਾ ਸਭ ਦੀ ਯਾਤਰਾ ਸਫ਼ਲ ਕਰੇ… pic.twitter.com/8jZ5f5NdWD
— Bhagwant Mann (@BhagwantMann) February 2, 2023