ਬੰਗਲੌਰ 15 ਜੂਨ – ਬੰਗਲੌਰ ਟੈਸਟ ਵਿਚ ਟੀਮ ਇੰਡੀਆ ਨੇ ਅਫਗਾਨਿਸਤਾਨ ਤੇ ਪੂਰੀ ਤਰ੍ਹਾਂ ਸਿਕੰਜਾ ਕਸ ਲਿਆ ਹੈ। ਭਾਰਤ ਦੀਆਂ 474 ਦੌੜਾਂ ਦੇ ਜਵਾਬ ਵਿਚ ਮਹਿਮਾਨ ਟੀਮ ਨੇ ਖਬਰ ਲਿਖੇ ਜਾਣ ਤੱਕ 55 ਦੌੜਾਂ ਉਤੇ 5 ਵਿਕਟਾਂ ਗਵਾ ਦਿਤੀਆਂ ਸਨ।
ਭਾਰਤ ਵਲੋਂ ਇਸ਼ਾਂਤ ਸ਼ਰਮਾ ਨੇ 2 ਅਤੇ ਉਮੇਸ਼ ਯਾਦਵ ਤੇ ਅਸ਼ਵਿਨ ਨੇ 1-1 ਵਿਕਟ ਹਾਸਿਲ ਕੀਤੀ।