
ਲੰਡਨ, 29 ਅਗਸਤ – ਬ੍ਰਿਟੇਨ ਦੀ ਮਹਾਰਾਣੀ ਏਲੀਜ਼ਾਬੇਥ ਨੇ 14 ਅਕਤੂਬਰ ਤਕ ਸੰਸਦ ਨੂੰ ਮੁਅੱਤਲ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੰਸਦ ਨੂੰ ਮੁਅੱਤਲ ਕਰਨ ਦੀ ਅਪੀਲ ਕੀਤੀ ਸੀ।
ਦੂਸਰੇ ਪਾਸੇ ਇੰਗਲੈਂਡ ਵਿਚ ਸੰਸਦ ਭੰਗ ਕਰਨ ਦੇ ਫੈਸਲੇ ਖਿਲਾਫ ਵੱਡੀ ਪੱਧਰ ਉਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।



















