ਬੈਂਕਾਂ ਨਾਲ ਜੁੜੀ ਵੱਡੀ ਖਬਰ -30-31 ਜਨਵਰੀ ਨੂੰ ਹੋਣ ਵਾਲੀ ਹੜਤਾਲ ਮੁਲਤਵੀ
ਚੰਡੀਗੜ੍ਹ 28 ਜਨਵਰੀ(ਵਿਸ਼ਵ ਵਾਰਤਾ)- ਬੈਂਕਿੰਗ ਖੇਤਰ ਨਾਲ ਜੁੜੀ ਵੱਡੀ ਅੱਪਡੇਟ ਇਹ ਸਾਹਮਣੇ ਆ ਰਹੀ ਹੈ ਕਿ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨਜ਼ (ਯੂਐਫਬੀਯੂ) ਨੇ ਮੁੰਬਈ ਵਿੱਚ ਹੋਈ ਇੱਕ ਸੁਲ੍ਹਾ-ਸਫਾਈ ਮੀਟਿੰਗ ਵਿੱਚ ਹੋਏ ਸਮਝੌਤੇ ਤੋਂ ਬਾਅਦ, 30-31 ਜਨਵਰੀ ਨੂੰ ਹੋਣ ਵਾਲੀ ਦੋ ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕਈ ਬੈਂਕ ਯੂਨੀਅਨਾਂ ਨੇ 30-31 ਜਨਵਰੀ ਨੂੰ ਹੜਤਾਲ ਦਾ ਐਲਾਨ ਕੀਤਾ ਸੀ।ਇਸ ਹੜਤਾਲ ਕਾਰਨ ਬੈਂਕ ਲਗਾਤਾਰ 4 ਦਿਨ ਯਾਨੀ 28 ਤੋਂ 31 ਜਨਵਰੀ ਤੱਕ ਬੰਦ ਰਹਿਣੇ ਸਨ। ਬੈਂਕ ਕਰਮਚਾਰੀ 30 ਅਤੇ 31 ਜਨਵਰੀ ਨੂੰ ਹੜਤਾਲ ‘ਤੇ ਜਾਣ ਵਾਲੇ ਸਨ। ਦੂਜੇ ਪਾਸੇ ਮਹੀਨੇ ਦਾ ਚੌਥਾ ਸ਼ਨੀਵਾਰ ਅਤੇ 29 ਜਨਵਰੀ ਨੂੰ ਐਤਵਾਰ ਹੋਣ ਕਾਰਨ 28 ਜਨਵਰੀ ਨੂੰ ਬੈਂਕ ਬੰਦ ਹਨ।