ਬੀਬਾ ਬਾਦਲ ਦੇ ਯਤਨਾਂ ਸਦਕਾ ਮਾਨਸਾ ਜ਼ਿਲ੍ਹੇ ਦੀਆਂ 358 ਕਿਲੋਮੀਟਰ ਲੰਮੀਆਂ 35 ਸੜਕਾਂ ਦਾ ਹੋਵੇਗਾ ਨਵ ਨਿਰਮਾਣ
ਸਾਬਕਾ ਕੇਂਦਰੀ ਮੰਤਰੀ ਵਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਰਾਹੀਂ ਬਠਿੰਡਾ ਲੋਕ ਸਭਾ ਹਲਕਾ ਤਰੱਕੀ ਦੀਆਂ ਪੁਲਾਂਘਾ ਪੁੱਟਦਾ ਹੋਇਆ
ਮਾਨਸਾ ,ਨਵੰਬਰ 20, 2020 (ਵਿਸ਼ਵ ਵਾਰਤਾ)-ਸੜਕਾਂ ਸਿਰਫ਼ ਲੋਕਾਂ ਦੇ ਆਉਣ-ਜਾਣ ਦਾ ਸਾਧਨ ਹੀ ਨਹੀਂ, ਬਲਕਿ ਕਿਸੇ ਇਲਾਕੇ ਦੇ ਸਰਬ-ਪੱਖੀ ਵਿਕਾਸ ਦਾ ਮਾਰਗ ਵੀ ਬਣਦੀਆਂ ਹਨ, ਅਤੇ ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਦੀਆਂ ਅਣਥੱਕ ਕੋਸ਼ਿਸ਼ਾਂ ਸਦਕਾ, ਸੜਕਾਂ ਦੇ ਵਿਕਾਸ ਕਾਰਜਾਂ ਰਾਹੀਂ ਬਠਿੰਡਾ ਲੋਕ ਸਭਾ ਹਲਕਾ, ਵਿਸ਼ੇਸ਼ ਤੌਰ ‘ਤੇ ਜਿਲ੍ਹਾ ਮਾਨਸਾ, ਤਰੱਕੀ ਦੀਆਂ ਵੱਡੀਆਂ ਪੁਲਾਂਘਾ ਪੁੱਟਦਾ ਜਾ ਰਿਹਾ ਹੈ।
ਇੱਥੇ ਗੱਲਬਾਤ ਕਰਦੇ ਹੋਏ ਬੀਬਾ ਬਾਦਲ ਨੇ ਦੱਸਦੇ ਹੋਏ ਖੁਸ਼ੀ ਜ਼ਾਹਰ ਕੀਤੀ ਕਿ ਹਾਲ ਹੀ ਵਿੱਚ ਮਾਨਸਾ ਜ਼ਿਲ੍ਹੇ ਦੀਆਂ ਕੁੱਲ 358.02 ਕਿਲੋਮੀਟਰ ਲੰਬਾਈ ਦੀਆਂ 35 ਸੜਕਾਂ ਦੇ ਨਵ-ਨਿਰਮਾਣ ਨੂੰ ਉਨ੍ਹਾਂ ਵੱਲੋਂ ਮਨਜ਼ੂਰੀ ਦੇ ਕੇ ਕੇਂਦਰ ਸਰਕਾਰ ਕੋਲ ਭੇਜ ਦਿੱਤਾ ਗਿਆ ਹੈ, ਜਿਨ੍ਹਾਂ ਦੇ ਕਾਰਜ ਉਨ੍ਹਾਂ ਜਲਦ ਹੀ ਸ਼ੁਰੂ ਹੋ ਜਾਣ ਦੀ ਉਮੀਦ ਜਤਾਈ ਹੈ।
ਹਲਕਾ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦਿੰਦੇ ਹੋਏ ਬੀਬਾ ਬਾਦਲ ਨੇ ਮਾਨਸਾ ਜ਼ਿਲ੍ਹੇ ਦੇ 5 ਬਲਾਕਾਂ ਸਰਦੂਲਗੜ੍ਹ, ਝੁਨੀਰ, ਮਾਨਸਾ, ਭੀਖੀ ਤੇ ਬੁਢਲਾਡਾ ਨਾਲ ਸੰਬੰਧਿਤ ਇਨ੍ਹਾਂ ਸੜਕਾਂ ਦੇ ਵੇਰਵੇ ਵੀ ਸਾਂਝੇ ਕੀਤੇ।
ਬਲਾਕ ਸਰਦੂਲਗੜ੍ਹ ਦੀਆਂ 86.21 ਕਿਲੋਮੀਟਰ ਸੜਕਾਂ ਵਿੱਚ ਟਿੱਬੀ ਹਰੀ ਸਿੰਘ ਤੋਂ ਹਿੰਗਣਾਂ, ਬਰਾਸਤਾ ਮੀਰਪੁਰ ਖੁਰਦ, ਮੀਰਪੁਰ ਕਲਾਂ ਤੇ ਰਣਜੀਤਗੜ੍ਹ ਬੰਦਰਾਂ 9.65 ਕਿਲੋਮੀਟਰ, ਰਾਜਰਾਣਾ ਤੋਂ ਮਾਨਖੇੜਾ ਬਰਾਸਤਾ ਸੰਘਾ 7.95 ਕਿਲੋਮੀਟਰ, ਫੱਤਾਮਲੂਕਾ ਤੋਂ ਕੁਸਲਾ ਬਰਾਸਤਾ ਢਾਨੀ ਜਟਾਣਾ 9.16 ਕਿਲੋਮੀਟਰ, ਆਹਲੂਪੁਰ ਤੋਂ ਸਰਦੂਲਗੜ੍ਹ ਬਰਾਸਤਾ ਭਲਣਵਾੜਾ-ਸਾਧੁਵਾਲਾ 9.30 ਕਿਲੋਮੀਟਰ, ਝੁਨੀਰ ਬਲਾਕ ਦੀਵਾਰ ਤੋਂ ਲੋਹਗੜ੍ਹ ਹਰਿਆਣਾ ਸਰਹੱਦ ਤੱਕ 19.08 ਕਿਲੋਮੀਟਰ, ਹੀਰਕੇ ਤੋਂ ਉੱਲਕ ਬਰਾਸਤਾ ਝੰਡੂਕੇ, ਫੱਤਾਮਲੂਕਾ, ਜਟਾਣਾ ਖੁਰਦ, ਕੋਟੜਾ, ਚੂੜੀਆਂ 20.32 ਕਿਲੋਮੀਟਰ ਅਤੇ ਸਿਰਸਾ ਸਰਦੂਲਗੜ੍ਹ ਰੋਡ ਤੋਂ ਮਾਨਖੇੜਾ ਬਰਾਸਤਾ ਝੰਡਾ ਕਲਾਂ 10.75 ਕਿਲੋਮੀਟਰ ਸੜਕਾਂ ਸ਼ਾਮਲ ਹਨ।
ਬਲਾਕ ਝੁਨੀਰ ਦੀਆਂ 41.38 ਕਿਲੋਮੀਟਰ ਕੁੱਲ ਲੰਬਾਈ ਦੀਆਂ ਸੜਕਾਂ ਵਿੱਚ ਰਾਏਪੁਰ ਤੋਂ ਬਾਜੇਵਾਲਾ ਸੜਕ 5.20 ਕਿਲੋਮੀਟਰ, ਝੁਨੀਰ ਤੋਂ ਪਿਲਸੀਆਂ ਬਲਾਕ ਹੱਦ ਤੱਕ 8.78 ਕਿਲੋਮੀਟਰ, ਬਲਾਕ ਹੱਦ ਸਿੰਗੋ ਤੋਂ ਬਲਾਕ ਹੱਦ ਧਿੰਗੜ ਬਰਾਸਤਾ ਬਹਿਣੀਵਾਲ-ਧਿੰਗੜ 8.40 ਕਿਲੋਮੀਟਰ, ਦਾਨੇਵਾਲਾ ਤੋਂ ਮੋਫਰ ਹਰਿਆਣਾ ਸਰਹੱਦ ਤੱਕ 5.70 ਕਿਲੋਮੀਟਰ, ਲਖਮੀਰਵਾਲਾ ਬਲਾਕ ਹੱਦ ਤੋਂ ਰਾਮਾਨਦੀ ਵਿਆ ਭਮੇ ਕਲਾਂ 8.10 ਕਿਲੋਮੀਟਰ, ਬਣਾਵਾਲੀ ਤੋਂ ਦਲੀਏਵਾਲੀ 5.20 ਕਿਲੋਮੀਟਰ ਸੜਕਾਂ ਦੇ ਨਾਂਅ ਸ਼ਾਮਲ ਹਨ।
ਬਲਾਕ ਮਾਨਸਾ ਦੀਆਂ ਪ੍ਰਸਤਾਵਿਤ ਸੜਕਾਂ ਦੀ ਕੁੱਲ ਲੰਬਾਈ 74.15 ਕਿਲੋਮੀਟਰ ਬਣਦੀ ਹੈ, ਜਿਨ੍ਹਾਂ ਵਿੱਚ ਮਾਨਸਾ ਤਲਵੰਡੀ ਰੋਡ ਤੋਂ ਮਾਖਾ ਬਲਾਕ ਹੱਦ ਬਰਾਸਤਾ ਰਾਮਦਿੱਤੇਵਾਲਾ ਗਹਿਲੇ ਘਰਾਂਗਣਾ 5.70 ਕਿਲੋਮੀਟਰ, ਗਾਗੋਵਾਲ ਤੋਂ ਮਾਖਾ ਜਿਸ ‘ਚ ਗਾਗੋਵਾਲ ਦੀ ਫਿਰਨੀ ਵੀ ਸ਼ਾਮਲ ਹੈ 5.70 ਕਿਲੋਮੀਟਰ, ਨੰਗਲ ਕਲਾਂ ਤੋਂ ਕੋਟ ਧਰਮੂ 5.00 ਕਿਲੋਮੀਟਰ, ਮਾਨਸਾ-ਸਰਦੂਲਗੜ੍ਹ ਰੋਡ ਤੋਂ ਨਰਿੰਦਰਪੁਰਾ ਬਲਾਕ ਹੱਦ ਤੱਕ 10.90 ਕਿਲੋਮੀਟਰ, ਨੰਗਲ ਖੁਰਦ ਤੋਂ ਦਲੇਲ ਸਿੰਘ ਵਾਲਾ ਬਰਾਸਤਾ ਜਵਾਹਰਕੇ ਚਕੇਰੀਆਂ ਕੋਟ ਲੱਲੂ 15.50 ਕਿਲੋਮੀਟਰ, ਮਾਨਸਾ ਤੋਂ ਮੂਸਾ ਬਰਾਸਤਾ ਖੋਖਰ ਕਲਾਂ, ਖੋਖਰ ਖੁਰਦ, ਸੱਦਾ ਸਿੰਘਵਾਲਾ, ਮਾਨਬੀਬਰੀਆਂ 17.55 ਕਿਲੋਮੀਟਰ, ਮਾਨਸਾ ਖੁਰਦ ਤੋਂ ਕੋਟ ਲੱਲੂ 7.25 ਕਿਲੋਮੀਟਰ, ਮੌੜ ਕਲਾਂ-ਕੋਟਲੀ ਕਲਾਂ ਰੋਡ ਤੋਂ ਕੱਲੋ ਤੋਂ ਕੋਟਲੀ ਖੁਰਦ 6.55 ਕਿਲੋਮੀਟਰ ਸੜਕਾਂ ਸ਼ਾਮਲ ਹਨ।
ਬਲਾਕ ਭੀਖੀ ਦੇ ਵੱਖੋ-ਵੱਖ ਪਿੰਡਾਂ ਦੀਆਂ ਪ੍ਰਸਤਾਵਿਤ ਸੜਕਾਂ ਦੀ ਕੁੱਲ ਲੰਬਾਈ 64.60 ਕਿਲੋਮੀਟਰ ਬਣਦੀ ਹੈ, ਜਿਨ੍ਹਾਂ ਵਿੱਚ ਮੱਟੀ ਤੋਂ ਅਤਲਾ ਖੁਰਦ ਤੋਂ ਕੋਟੜਾ ਬੀਐੱਸਬੀਕੇ ਰੋਡ 8.00 ਕਿਲੋਮੀਟਰ, ਜੋਗਾ ਤੋਂ ਮਾਖਾ ਚਹਿਲਾਂ ਤੋਂ ਅਲੀਸ਼ੇਰ ਖੁਰਦ 8.08 ਕਿਲੋਮੀਟਰ, ਸਮਾਉਂ ਤੋਂ ਰੱਲਾ 10.32 ਕਿਲੋਮੀਟਰ, ਸਮਾਉਂ ਤੋਂ ਹੀਰੋ ਕਲਾਂ ਬਰਾਸਤਾ ਖੀਵਾ ਕਲਾਂ 15.28 ਕਿਲੋਮੀਟਰ, ਮੱਖਾ ਚਹਿਲਾਂ ਤੋਂ ਰੱਲਾ ਉੱਭਾ ਬਲਾਕ ਹੱਦ ਤੱਕ 9.60 ਕਿਲੋਮੀਟਰ, ਅਕਲੀਆ ਤੋਂ ਬੁਰਜ ਢਿਲਵਾਂ ਬਲਾਕ ਹੱਦ ਤੱਕ ਬਰਾਸਤਾ ਰਾੜ 13.32 ਕਿਲੋਮੀਟਰ ਸੜਕਾਂ ਦੇ ਕਾਰਜ ਸ਼ਾਮਲ ਹਨ।
ਬਲਾਕ ਬੁਢਲਾਡਾ ਬਾਰੇ ਜਾਣਕਾਰੀ ਦਿੰਦੇ ਹੋਏ ਬੀਬਾ ਬਾਦਲ ਨੇ ਦੱਸਿਆ ਕਿ ਪ੍ਰਸਤਾਵਿਤ ਯੋਜਨਾ ਤਹਿਤ ਇਸ ਬਲਾਕ ਦੇ 8 ਮਾਰਗਾਂ ਦੀ ਕੁੱਲ ਲੰਬਾਈ 91.68 ਕਿਲੋਮੀਟਰ ਬਣਦੀ ਹੈ, ਜਿਨ੍ਹਾਂ ਵਿੱਚ ਬੋਹਾ ਤੋਂ ਨੰਦਗੜ੍ਹ ਬਲਾਕ ਹੱਦ ਤੱਕ 10.53 ਕਿਲੋਮੀਟਰ, ਬੁਢਲਾਡਾ-ਭੀਖੀ ਰੋਡ ਤੋਂ ਅੱਕਾਂਵਾਲੀ ਬਰਾਸਤਾ ਜੋਈਆਂ, ਵਰ੍ਹੇ, ਟੱਲੀਆਂ 15.00 ਕਿਲੋਮੀਟਰ, ਬੁਢਲਾਡਾ-ਬੋਹਾ ਰੋਡ ਤੋਂ ਫੁੱਲੋਵਾਲ, ਮੱਲ ਸਿੰਘ, ਕਸੀਮਪੁਰ ਸੀਨਾ, ਆਲਮਪੁਰ ਮੰਡੇਰਾਂ 14.53 ਕਿਲੋਮੀਟਰ, ਬੁਢਲਾਡਾ ਰੈਸਟ ਹਾਊਸ ਤੋਂ ਕਣਕਵਾਲ ਚਹਿਲਾਂ 16.90 ਕਿਲੋਮੀਟਰ, ਬੁਢਲਾਡਾ ਤੋਂ ਨਰਿੰਦਰਪੁਰ ਬਲਾਕ ਹੱਦ ਤੱਕ 8.60 ਕਿਲੋਮੀਟਰ, ਬੁਢਲਾਡਾ-ਜਾਖਲ ਰੋਡ ਤੋਂ ਡਸਕਾ ਬਰਾਸਤਾ ਰੱਲੀ ਤੋਂ ਜ਼ਿਲ੍ਹਾ ਹੱਦ ਤੱਕ 7.55 ਕਿਲੋਮੀਟਰ, ਰਾਮਪੁਰ ਮੰਡੇਰ ਭੀਖੀ ਬੁਢਲਾਡਾ ਰੋਡ ਤੋਂ ਰੰਘੜਿਆਲ ਬਰਾਸਤਾ ਕੁਲਾਣਾ, ਦਰਿਆਪੁਰ, ਦਾਤੇਵਾਸ ਤੋਂ ਬਲਾਕ ਹੱਦ ਤੱਕ 15.87 ਕਿਲੋਮੀਟਰ, ਦਾਤੇਵਾਸ ਫਿਰਨੀ ਤੋਂ ਬਰੇਟਾ ਬਰਾਸਤਾ ਫੁੱਲੁਵਾਲਾ ਦੌਦ, ਗੋਬਿੰਦਪੁਰਾ, ਜਲਵੇੜਾ 2.70 ਕਿਲੋਮੀਟਰ ਸੜਕਾਂ ਦਾ ਨਵ-ਨਿਰਮਾਣ ਸ਼ਾਮਲ ਹੈ।
ਜ਼ਿਕਰਯੋਗ ਹੈ ਕਿ ਬੀਬਾ ਹਰਸਿਮਰਤ ਕੌਰ ਬਾਦਲ ਆਪਣੇ ਨਿਰੰਤਰ ਯਤਨਾਂ ਨਾਲ ਬਠਿੰਡਾ ਲੋਕ ਸਭਾ ਹਲਕੇ ਨੂੰ ਆਦਰਸ਼ ਹਲਕਾ ਬਣਾਉਣ ਲਈ ਕਾਰਜਸ਼ੀਲ ਹਨ। ਇਨ੍ਹਾਂ 358.02 ਕਿਲੋਮੀਟਰ ਲੰਬਾਈ ਦੀਆਂ 35 ਸੜਕਾਂ ਦੇ ਨਵ-ਨਿਰਮਾਣ ਤੋਂ ਪਹਿਲਾਂ 24 ਅਕਤੂਬਰ ਨੂੰ ਹੀ ਨਥਾਣਾ (ਬਠਿੰਡਾ) ਤੋਂ ਬਾਘਾਪੁਰਾਣਾ (ਮੋਗਾ) ਸੜਕ ਨੂੰ ਵੀ ਬੀਬਾ ਦੇ ਯਤਨਾਂ ਸਦਕਾ ਕੇਂਦਰ ਸਰਕਾਰ ਵੱਲੋਂ ਨਵ-ਨਿਰਮਾਣ ਦੀ ਮਨਜ਼ੂਰੀ ਹਾਸਲ ਹੋਈ ਸੀ ਅਤੇ ਉਸ ਤੋਂ ਲਗਭਗ 15 ਹੀ ਦਿਨਾਂ ਬਾਅਦ ਮੁੜ 32.28 ਕਿਲੋਮੀਟਰ ਦੀ ਲੰਬਾਈ ਵਾਲੀਆਂ ਮਹਿਮਾ ਸਰਜਾ ਤੋਂ ਅਬਲੂ, ਭਾਗੀਵਾਂਦਰ ਤੋਂ ਰਾਮਾ ਮੰਡੀ ਅਤੇ ਘੁੱਦਾ ਤੋਂ ਨੰਦਗੜ੍ਹ ਕੋਟਗੁਰੂ ਤੱਕ ਦੀਆਂ 3 ਸੜਕਾਂ ਨੂੰ ਮਨਜ਼ੂਰੀ ਵੀ ਬੀਬਾ ਜੀ ਨੇ ਮਿਹਨਤ ਸਦਕਾ ਹਾਸਲ ਕੀਤੀ ਸੀ ਅਤੇ ਇਨ੍ਹਾਂ ਦੇ ਕੰਮ ਆਉਂਦੇ ਦਿਨਾਂ ‘ਚ ਜਲਦ ਸ਼ੁਰੂ ਹੋਣ ਜਾ ਰਹੇ ਹਨ। ਇਨ੍ਹਾਂ ਪ੍ਰਾਪਤੀਆਂ ਨੂੰ ਅਕਾਲ ਪੁਰਖ ਦੀ ਮਿਹਰ ਤੇ ਮਿਹਨਤ ਨੂੰ ਲੱਗਿਆ ਫ਼ਲ ਦੱਸਦੇ ਹੋਏ ਬੀਬਾ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੇ ਬਠਿੰਡਾ ਹਲਕਾ ਵਾਸੀਆਂ ਪ੍ਰਤੀ ਮੁੜ ਆਪਣੀ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ।