ਬਿਜਲੀ ਬੋਰਡ ਵਲੋਂ ਪਿਛਲੇ ਬਕਾਏ ਦੀ ਮਾਫੀ ਸਬੰਧੀ ਨੋਟੀਫਿਕੇਸ਼ਨ ਅਤੇ ਪ੍ਰੋਫਾਰਮਾ ਜਾਰੀ

ਚੰਡੀਗੜ੍ਹ,14 ਅਕਤੂਬਰ(ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 2 ਕਿਲੋਵਾਟ ਤੱਕ ਦੇ ਸਾਰੇ ਉਪਭੋਗਤਾਵਾਂ ਦੇ ਪਿਛਲੇ ਬਕਾਏ ਮਾਫ ਕਰਨ ਦਾ ਐਲਾਨ ਕੀਤਾ ਸੀ। ਬਿਜਲੀ ਬੋਰਡ ਨੇ ਇਸ ਸੰਬੰਧੀ ਨੋਟੀਫਿਕੇਸ਼ਨ ਅਤੇ ਪ੍ਰੋਫਾਰਮਾਂ ਜਾਰੀ ਕਰ ਦਿੱਤਾ ਹੈ। ਉਪਭੋਗਤਾ ਇਹ ਪ੍ਰੋਫਾਰਮਾ ਭਰ ਕੇ ਸੰਬੰਧਿਤ ਅਧਿਕਾਰੀਆਂ ਕੋਲ ਜਮ੍ਹਾ ਕਰਵਾਉਣ ਤੋਂ ਬਾਅਦ ਇਸ ਸੁਵਿਧਾ ਦਾ ਲਾਭ ਲੈ ਸਕਣਗੇ।























