ਬਿਜਲੀ ਚੋਰਾਂ ਖਿਲਾਫ ਸਖਤ ਹੋਈ ਸਰਕਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਿਕਾਇਤ ਲਈ ਜਾਰੀ ਕੀਤਾ ਵੱਟਸਐਪ ਨੰਬਰ,ਨਾਲ ਹੀ ਦਿੱਤੇ ਇਹ ਆਦੇਸ਼
ਪੜ੍ਹੋ ਕਿਸ ਨੰਬਰ ਤੇ ਕਰ ਸਕਦੇ ਹੋ ਬਿਜਲੀ ਚੋਰਾਂ ਖਿਲਾਫ ਸ਼ਿਕਾਇਤ
ਚੰਡੀਗੜ੍ਹ,13 ਮਈ(ਵਿਸ਼ਵ ਵਾਰਤਾ)-ਮੁੱਖ ਮੰਤਰੀ ਭਗਵੰਤ ਮਾਨ ਨੇ ਬਿਜਲੀ ਚੋਰੀ ਨੂੰ ਰੋਕਣ ਲਈ ‘ਕੁੰਡੀ ਹਟਾਓ’ ਮੁਹਿੰਮ ਸ਼ੁਰੂ ਕਰਨ ਦੇ ਹੁਕਮ ਦਿੱਤੇ ਹਨ। ਇਸ ਦੇ ਲਈ ਲੋਕ 9646175770 ਨੰਬਰ ‘ਤੇ ਸ਼ਿਕਾਇਤ ਕਰ ਸਕਦੇ ਹਨ । ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਥਾਣਿਆਂ ‘ਚ ਵੀ ਮੀਟਰ ਲਗਾਉਣ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਬਿਜਲੀ ਚੋਰਾਂ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਪੰਜਾਬ ਵਿੱਚ ਹਰ ਸਾਲ 1200 ਕਰੋੜ ਰੁਪਏ ਦੀ ਬਿਜਲੀ ਚੋਰੀ ਹੁੰਦੀ ਹੈ।