ਬਿਕਰਮ ਮਜੀਠੀਆ ਪਹੁੰਚੇ ਮੋਹਾਲੀ ਅਦਾਲਤ,ਕਰਨਗੇ ਆਤਮਸਮਰਪਣ
ਚੰਡੀਗੜ੍ਹ,24 ਫਰਵਰੀ(ਵਿਸ਼ਵ ਵਾਰਤਾ)-ਬਹੁ-ਕਰੋੜੀ ਡਰੱਗ ਰੈਕਟ ਮਾਮਲਿਆਂ ਵਿੱਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਮੋਹਾਲੀ ਦੀ ਅਦਾਲਤ ਵਿੱਚ ਪਹੁੰਚੇ ਹਨ। ਉਹ ਅੱਜ ਆਤਮਸਮਰਪਣ ਕਰਨਗੇ ਅਤੇ ਫਿਰ ਰੈਗੂਲਰ ਜ਼ਮਾਨਤ ਲਈ ਅਪਲਾਈ ਕਰਨਗੇ। ਦੱਸ ਦਈਏ ਕਿ ਪਹਿਲਾਂ ਬਿਕਰਮ ਮਜੀਠੀਆ ਨੇ ਸੁਪਰੀਮ ਕੋਰਟ ਵਿੱਚ ਅਗਾਊਂ ਜਮਾਨਤ ਲਈ ਅਰਜੀ ਦਿੱਤੀ ਸੀ ਪਰ ਸੁਪਰੀਮ ਕੋਰਟ ਨੇ ਉਹਨਾਂ ਦੀ ਗ੍ਰਿਫਤਾਰੀ ਤੇ 23 ਫਰਵਰੀ ਤੱਕ ਰੋਕ ਲਗਾ ਦਿੱਤੀ ਸੀ ਅਤੇ ਇਸਤੋਂ ਬਾਅਦ ਉਹਨਾਂ ਨੂੰ ਆਤਮਸਮਰਪਣ ਕਰਕੇ ਰੈਗੂਲਰ ਜ਼ਮਾਨਤ ਲਈ ਅਪਲਾਈ ਕਰਨ ਦੇ ਆਦੇਸ਼ ਦਿੱਤੇ ਸਨ।






















