ਚੰਡੀਗੜ 26 ਨਵੰਬਰ(ਵਿਸ਼ਵ ਵਾਰਤਾ )ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਕਾਮੇਡੀ ਸਰਕਸ ਸ਼ੋਅ ਉਸ ਦੀਆਂ ਨਾਕਾਮੀਆਂ ਛੁਪਾਉਣ ਵਿਚ ਮੱਦਦਗਾਰ ਸਾਬਿਤ ਨਹੀਂ ਹੋਣਗੇ। ਪਾਰਟੀ ਨੇ ਇਹ ਵੀ ਪੁੱਛਿਆ ਕਿ ਉਹ ਪੰਜਾਬੀਆਂ ਨੂੰ ਦੱਸੇ ਕਿ ਪਿਛਲੇ 8 ਮਹੀਨਿਆਂ ਦੌਰਾਨ ਉਸ ਦੀ ਕਾਰਗੁਜ਼ਾਰੀ ਜ਼ੀਰੋ ਕਿਉਂ ਰਹੀ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਧੂ ਜੀਐਸਟੀ ਦੇ ਮੁੱਦੇ ਉੱਤੇ ਅੰਮ੍ਰਿਤਸਰ ਵਿਚ ਤਾਂ ਨਕਲੀ ਤਮਾਸ਼ਾ ਕਰਦਾ ਹੈ ਪਰ ਚੋਣਾਂ ਵਾਲੇ ਸੂਬੇ ਗੁਜਰਾਤ ਵਿਚ ਜਾ ਕੇ ਇਸੇ ਮੁੱਦੇ ਉੱਤੇ ਕਾਂਗਰਸ ਵਾਸਤੇ ਪ੍ਰਚਾਰ ਕਰਨ ਤੋਂ ਇਨਕਾਰ ਕਰ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਸਿੱਧੂ ਨੇ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਦੌਰਾਨ ਵੀ ਚੋਣ ਪ੍ਰਚਾਰ ਕਰਨ ਤੋਂ ਟਾਲਾ ਵੱਟ ਲਿਆ ਸੀ ਅਤੇ ਹੁਣ ਉਹ ਆਪਣੀ ਪਾਰਟੀ ਲਈ ਗੁਜਰਾਤ ਜਾ ਕੇ ਚੋਣ ਪ੍ਰਚਾਰ ਕਰਨ ਤੋਂ ਜੁਆਬ ਦੇ ਰਿਹਾ ਹੈ। ਜਿਹੜਾ ਵਿਅਕਤੀ ਲੋਕਾਂ ਦਾ ਧਿਆਨ ਖਿੱਚਣ ਲਈ ਕੋਈ ਵੀ ਤਮਾਸ਼ਾ ਕਰਨ ਨੂੰ ਤਿਆਰ ਰਹਿੰਦਾ ਹੈ, ਉਸ ਦਾ ਮੌਜੂਦਾ ਵਿਵਹਾਰ ਵਾਕਈ ਹੈਰਾਨ ਕਰ ਰਿਹਾ ਹੈ।
ਸਿੱਧੂ ਨੂੰ ਇਹ ਪੁੱਛਦਿਆਂ ਕਿ ਉਹ ਗੁਜਰਾਤ ਕਿਉਂ ਨਹੀਂ ਜਾ ਰਿਹਾ, ਅਕਾਲੀ ਆਗੂ ਨੇ ਕਿਹਾ ਕਿ ਕੀ ਜਿਸ ਮਾਮਲੇ ਵਿਚ ਤੁਹਾਨੂੰ ਇੱਕ ਬਜ਼ੁਰਗ ਆਦਮੀ ਦਾ ਕਤਲ ਕਰਨ ਦੇ ਦੋਸ਼ ਸਜ਼ਾ ਹੋ ਚੁੱਕੀ ਹੈ, ਉਸ ਦੀ ਸੁਪਰੀਮ ਕੋਰਟ ਵਿਚ ਸੁਣਵਾਈ ਦੀ ਤਾਰੀਕ ਹੋਣ ਕਰਕੇ ਤੁਹਾਡੇ ਪੈਰ ਇਕਦਮ ਠੰਡੇ ਪੈ ਗਏ ਹਨ? ਇਹੀ ਵਜ•ਾ ਹੈ ਕਿ ਤੁਸੀਂ ਕੱਲ• ਸਿਰਫ ਦਿਖਾਵੇ ਲਈ ਜੀਐਸਟੀ ਉੱਤੇ ਪ੍ਰਦਰਸ਼ਨ ਦੀ ਰਸਮ ਨਿਭਾਈ ਹੈ ਅਤੇ ਇਸ ਗੱਲ ਦਾ ਕੋਈ ਸੰਕੇਤ ਨਹੀਂ ਦਿੱਤਾ ਹੈ ਕਿ ਤੁਸੀਂ ਇਸ ਮੁੱਦੇ ਉੱਤੇ ਪਾਰਟੀ ਦੀ ਲੜਾਈ ਗੁਜਰਾਤ ਵਿਚ ਲਿਜਾ ਕੇ ਕੋਈ ਠੋਸ ਕਦਮ ਚੁੱਕੋਗੇ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਿੱਧੂ ਨੇ ਆਪਣੇ ਸਾਥੀ ਅਤੇ ਵਿੱਤ ਮੰਤਰੀ ਵੱਲੋਂ ਜੀਐਸਟੀ ਪ੍ਰਬੰਧ ਦੀ ਕੀਤੀ ਤਾਰੀਫ ਬਾਰੇ ਵੀ ਕੋਈ ਟਿੱਪਣੀ ਨਹੀਂ ਕੀਤੀ। ਇਸ ਗੱਲ ਤੋਂ ਪ੍ਰਸਾਸ਼ਨ ਸੰਬੰਧੀ ਤੁਹਾਡੀ ਗੰਭੀਰਤਾ ਦਾ ਪਤਾ ਚੱਲਦਾ ਹੈ।
ਇਹ ਟਿੱਪਣੀ ਕਰਦਿਆਂ ਕਿ ਕਾਮੇਡੀ ਸਰਕਸ ਸੋਥਅ ਦਾ ਸਮਾਂ ਬੀਤ ਗਿਆ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਪੰਜਾਬੀ ਸਿੱਧੂ ਨੂੰ ਇਹ ਇਹ ਪੁੱਛ ਰਹੇ ਹਨ ਕਿ ਉਸ ਨੇ ਪਿਛਲੇ 8 ਮਹੀਨਿਆਂ ਅੰਦਰ ਉਹਨਾਂ ਦੀ ਭਲਾਈ ਲਈ ਕੀ ਕੀਤਾ ਹੈ? ਉਹਨਾਂ ਕਿਹਾ ਕਿ ਕੁੱਝ ਵੀ ਸਾਰਥਕ ਕਰਨ ਦੀ ਥਾਂ, ਤੁਸੀਂ ਸਾਰੇ ਕਸਬਿਆਂ ਅਤੇ ਸ਼ਹਿਰਾਂ ਦੀਆਂ ਸਾਰੀਆਂ ਗਰਾਂਟਾਂ ਹੀ ਵਾਪਸ ਲੈ ਲਈਆਂ, ਜਿਸ ਨਾਲ ਸਾਰੇ ਚੱਲ ਰਹੇ ਵਿਕਾਸ ਕਾਰਜ ਥਾਂਏ ਰੁਕ ਗਏ। ਤੁਸੀਂ ਕਦੇ ਵੀ ਬਿਜਲੀ ਦਰਾਂ ਵਿਚ ਕੀਤੇ ਕਠੋਰ ਵਾਧੇ ਖ਼ਿਲਾਫ ਆਵਾਜ਼ ਨਹੀਂ ਉਠਾਈ, ਜਿਸ ਨਾਲ ਘਰੇਲੂ ਉਪਭੋਗਤਾਵਾਂ ਉੱਤੇ 25000 ਕਰੋੜ ਰੁਪਏ ਦਾ ਬੋਝ ਪਿਆ। ਇਸ ਤੋਂ ਇਲਾਵਾ ਮਿਉਂਸੀਪਲ ਕਸਬਿਆਂ ਵਿਚ ਬਿਜਲੀ ਉੱਤੇ 2 ਫੀਸਦ ਮਿਉਂਸੀਪਲ ਟੈਕਸ ਲਗਾਉਣ ਵਿਚ ਵੀ ਤੁਹਾਡਾ ਸਿੱਧਾ ਹੱਥ ਹੈ। ਤੁਸੀਂ ਸੂਬੇ ਦੇ ਭਖ਼ਦੇ ਮਸਲਿਆਂ ਜਿਵੇਂ ਮਾਈਨਿੰਗ ਘੁਟਾਲਾ, ਸਰਕਾਰ ਦੀ ਕਰਜ਼ਾ ਮੁਆਫੀ ਨੂੰ ਲਾਗੂ ਕਰਨ ਜਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਸਮੇ ਸਿਰ ਦੇਣ ਵਿਚ ਨਾਕਾਮੀ ਆਦਿ ਉੱਤੇ ਹਮੇਸ਼ਾ ਚੁੱਪੀ ਧਾਰੀ ਰੱਖੀ ਹੈ।
ਇਹ ਕਹਿੰਦਿਆਂ ਕਿ ਜਿਸ ਵਿਅਕਤੀ ਦੀ ਆਪਣੀ ਕਾਰਗੁਜ਼ਾਰੀ ਜ਼ੀਰੋ ਹੋਵੇ, ਉਸ ਨੂੰ ਦੂਜਿਆਂ ਉੱਤੇ ਉਂਗਲੀ ਨਹੀਂ ਉਠਾਉਣੀ ਚਾਹੀਦੀ, ਅਕਾਲੀ ਆਗੂ ਨੇ ਸਿੱਧੂ ਨੂੰ ਕਿਹਾ ਕਿ ਉਹ ਪਹਿਲਾ ਇਹ ਸਿੱਖ ਲਵੇ ਕਿ ਇੱਕ ਮੰਤਰੀ ਨੂੰ ਕਿਸ ਤਰ•ਾਂ ਕੰਮ ਕਰਨਾ ਚਾਹੀਦਾ ਹੈ। ਜੇ ਤੁਸੀਂ ਇਹ ਸਿੱਖ ਗਏ ਤਾਂ ਫਿਰ ਤੁਹਾਨੂੰ ਆਪਣੀ ਕਾਰਗੁਜ਼ਾਰੀ ਉੱਤੇ ਵੀ ਧਿਆਨ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਜਦ ਤਕ ਤੁਸੀਂ ਕਾਰਗੁਜ਼ਾਰੀ ਨਹੀਂ ਵਿਖਾਉਂਦੇ, ਤੁਸੀਂ ਪੰਜਾਬ ਦੀ ਰਾਜਨੀਤੀ ਦੇ ਜੋਕਰ ਵਜੋਂ ਹੀ ਜਾਣੇ ਜਾਓਗੇ।
ਜਲਾਲਾਬਾਦ ਦੀ ਸਵੀਪ ਟੀਮ ਦੁਆਰਾ ਵੱਖ ਵੱਖ ਸਥਾਨਾਂ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ
ਜਲਾਲਾਬਾਦ ਦੀ ਸਵੀਪ ਟੀਮ ਦੁਆਰਾ ਵੱਖ ਵੱਖ ਸਥਾਨਾਂ ਚਲਾਇਆ ਗਿਆ ਵੋਟਰ ਜਾਗਰੂਕਤਾ ਅਭਿਆਨ ਆਮ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ...