ਬਰੇਟਾ 12 ਅਕਤੂਬਰ ( ਵਿਸ਼ਵ ਵਾਰਤਾ )-ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਬਰੇਟਾ ਦੇ ਤਕਨੀਕੀ ਕਾਲਜ ਸ਼ਹੀਦ ਨੰਦ ਸਿੰਘ ਸਰਕਾਰੀ ਬਹੁਤਕਨੀਕੀ ਕਾਲਜ ਨੂੰ ਪ੍ਰਸੰਸਾ ਪੱਤਰ ਜਾਰੀ ਕਰਦਿਆਂ ਮਾਣ ਮਹਿਸੂਸ ਕੀਤਾ ਹੈ ਕਿ ਕਾਲਜ ਵੱਲੋਂ ਪ੍ਰਿੰਸੀਪਲ ਡਾ ਨਵਨੀਤ ਵਾਲੀਆ ਦੀ ਅਗਵਾਈ ਹੇਠ ਇਸ ਸਾਲ ਕਾਲਜ ਦਾ ਦਾਖਲਾ 100 ਫੀਸਦੀ ਰਿਹਾ ਹੈ ਜ਼ੋ ਇੱਕ ਮਿਸਾਲ ਹੈ। ਇਸ ਸੰਬੰਧੀ ਵਿਸਥਾਰ ਜਾਣਕਾਰੀ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਡਾ ਵਾਲੀਆਂ ਨੇ ਦੱਸਿਆ ਕਿ ਜਿਲ੍ਹੇ ਦਾ ਇੱਕੋ ਇੱਕ ਤਕਨੀਕੀ ਕਾਲਜ ਜਿਸ ਦੀ ਸਥਾਪਨਾ 2012 ਵਿੱਚ ਕੀਤੀ ਗਈ ਸੀ। ਜਿਸ ਵਿੱਚ ਮਕੈਨੀਕਲ ਇੰਜੀਨੀਅਰਿੰਗ ਅਤੇ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ਕਰਵਾਏ ਜਾਂਦੇ ਹਨ। ਮਈ 2020 ਦੇ ਦਾਖਲੇ ਦੀ ਪ੍ਰਤੀਕਿਿਰਆ ਦੌਰਾਨ ਕਾਲਜ ਦਾ ਦਾਖਲਾ 100 ਫੀਸਦੀ ਰਿਹਾ। ਉਨ੍ਹਾਂ ਦੱਸਿਆ ਕਿ ਕਾਲਜ ਸ਼ਹਿਰ ਤੋਂ ਬਾਹਰ ਹੋਣ ਕਾਰਨ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ ਪਰੰਤੂ ਸਟਾਫ ਦੀ ਮਿਹਨਤ ਸਦਕਾ ਦਾਖਲਿਆ ਦਾ ਟੀਚਾ ਸਰ ਕਰ ਲਿਆ ਹੈ। ਉਹਨਾਂ ਦੱਸਿਆ ਕਿ ਇਸ ਕਾਲਜ ਵਿੱਚ ਖੇਡਾਂ ਅਤੇ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਇਸ ਸਾਲ ਵਿਿਦਆਰਥੀਆਂ ਨੂੰ ਕਿਤਾਬਾਂ ਕਾਲਜ ਵਿੱਚ ਹੀ ਮੁਹੱਈਆ ਕਰਵਾਈਆਂ ਜਾਣਗੀਆਂ। ਉਹਨਾਂ ਕਿਹਾ ਕਾਲਜ ਵਿੱਚ ਵਜੀਫਾ ਸਕੀਮਾਂ ਬਾਰੇ ਕੈਂਪ ਲਗਾਇਆ ਜਾਵੇਗਾ।
ਫੋਟੋ: ਬਰੇੇਟਾ: ਕਾਲਜ ਦਾ ਬਾਹਰੀ ਦ੍ਰਿਸ਼।
Breaking: ਪਸਿਆਣਾ ਨੇੜੇ ਭਾਖੜਾ ਨਹਿਰ ‘ਤੇ ਬਣਿਆ ਪੁਲ ਢਹਿਆ, ਦੋ ਟਰੱਕ ਹੇਠਾਂ ਡਿੱਗੇ
Breaking: ਪਸਿਆਣਾ ਨੇੜੇ ਭਾਖੜਾ ਨਹਿਰ 'ਤੇ ਬਣਿਆ ਪੁਲ ਢਹਿਆ, ਦੋ ਟਰੱਕ ਹੇਠਾਂ ਡਿੱਗੇ - ਪਟਿਆਲਾ-ਸੰਗਰੂਰ ਰਾਸ਼ਟਰੀ ਰਾਜਮਾਰਗ 'ਤੇ ਭਾਖੜਾ ਨਹਿਰ...






















