ਬਹੁਜਨ ਸਮਾਜ ਪਾਰਟੀ ਦਾ ਵਫ਼ਦ ਅੱਜ ਗਵਰਨਰ ਨਾਲ ਕਰੇਗਾ ਮੁਲਾਕਾਤ
ਦਲਿਤ ਪਿਛੜੇ ਅਤੇ ਘੱਟਗਿਣਤੀਆਂ ਵਰਗ ਦੇ ਉਠਾਏਗਾ ਮੁੱਦੇ – ਜਸਵੀਰ ਸਿੰਘ ਗੜ੍ਹੀ
ਜਲੰਧਰ,3ਅਗਸ(ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਦਾ ਵਫ਼ਦ ਅੱਜ ਪੰਜਾਬ ਰਾਜ ਦੇ ਗਵਰਨਰ ਨਾਲ ਮੁਲਾਕਾਤ ਕਰੇਗਾ। ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਅੱਜ (3 ਅਗਸਤ ਨੂੰ) ਬਸਪਾ ਦਾ ਵਫ਼ਦ ਪੰਜਾਬ ਰਾਜ ਦੇ ਗਵਰਨਰ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਤੇ ਘੱਟ ਗਿਣਤੀ ਵਰਗਾਂ ਦੇ ਮੁੱਦੇ ਉਠਾਏਗਾ। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਪੰਜ ਮਹੀਨਿਆਂ ਵਿੱਚ ਰਾਖਵਾਂਕਰਨ ਦਾ ਘਾਣ ਕਰਨ ਵਾਲੀਆਂ ਨੀਤੀਆ ਤੇ ਅਮਲ ਕੀਤਾ ਗਿਆ ਹੈ, ਜਿਸਦੀ ਤਾਜ਼ਾ ਉਦਾਹਰਨ ਲਾਅ ਅਫਸਰਾਂ ਦੀਆਂ 178 ਪੋਸਟਾਂ, ਮੁਹੱਲਾ ਕਲੀਨਿਕਾਂ ਦੀਆ ਪੋਸਟਾਂ ਤੇ ਹੋਰ ਪ੍ਰਸ਼ਾਸ਼ਨਿਕ ਭਰਤੀ ਵਿਚ ਰਾਖਵਾਂਕਰਨ ਨੂੰ ਅਣਗੌਲਿਆ ਕੀਤਾ ਹੈ, ਜਿਸ ਕਰਕੇ ਸੂਬੇ ਦੀਆਂ ਅਨੁਸੂਚਿਤ ਜਾਤੀਆਂ, ਓਬੀਸੀ ਵਰਗਾਂ, ਖਿਡਾਰੀਆਂ, ਸਾਬਕਾ ਸੈਨਿਕਾਂ ਤੇ ਔਰਤਾਂ ਦੀ ਪ੍ਰਤੀਨਿਧਤਾਂ ਖਤਮ ਕੀਤੀ ਜਾ ਰਹੀ ਹੈ, ਜਿਸਨੂੰ ਬਹੁਜਨ ਸਮਾਜ ਪਾਰਟੀ ਬਰਦਾਸ਼ਤ ਨਹੀਂ ਕਰੇਗੀ। ਬਸਪਾ ਦਾ ਚਾਰ ਮੈਂਬਰੀ ਵਫ਼ਦ ਗਵਰਨਰ ਨਾਲ ਭੇਂਟ ਕਰੇਗਾ।























