ਬਸਪਾ-ਅਕਾਲੀ ਦਲ ਉਮੀਦਵਾਰ ਹਰਮੋਹਣ ਸਿੰਘ ਸੰਧੂ ਨੂੰ ਪਨੂੰਆਂ ਨਿਵਾਸੀਆਂ ਨੇ ਲੱਡੂਆਂ ਨਾਲ ਤੋਲਿਆ
ਪਿੰਡ ਵਾਸੀਆਂ ਵੱਲੋਂ ਚੋਣਾਂ ਵਿੱਚ ਸੰਪੂਰਨ ਸਮਰਥਨ ਦਾ ਐਲਾਨ
ਅਕਾਲੀਦਲ-ਬਸਪਾ ਸਰਕਾਰ ਆਉਣ ਤੇ ਪੰਜਾਬ ਇਕ ਵਾਰ ਫਿਰ ਤੁਰੇਗਾ ਤਰੱਕੀ ਦੀ ਰਾਹ ‘ਤੇ -ਹਰਮੋਹਣ ਸੰਧੂ
ਚਮਕੌਰ ਸਾਹਿਬ, 16 ਫਰਵਰੀ(ਨਵਜੋਤ ਕੌਰ ਪਨੂੰਆਂ)-ਵਿਧਾਨ ਸਭਾ ਹਲਕਾ ਚਮਕੌਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਹਰਮੋਹਣ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁਲਾਰਾ ਮਿਲਿਆ ਜਦੋਂ, ਪਿੰਡ ਪਨੂੰਆਂ ਦੇ ਸਮੂਹ ਨਗਰ ਨਿਵਾਸੀਆਂ ਨੇ ਉਹਨਾਂ ਨੂੰ ਚੋਣਾਂ ਵਿੱਚ ਸੰਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ। ਅੱਜ ਚੋਣ ਪ੍ਰਚਾਰ ਲਈ ਪਿੰਡ ਪਨੂੰਆਂ ਪਹੁੰਚੇ ਹਰਮੋਹਣ ਸੰਧੂ ਨੂੰ ਪਿੰਡ ਵਾਸੀਆਂ ਨੇ ਲੱਡੂਆਂ ਨਾਲ ਤੋਲਿਆ। ਇਸ ਮੌਕੇ ਬੋਲਦਿਆਂ ਸਰਦਾਰ ਸੰਧੂ ਨੇ ਕਿਹਾ ਕਿ ਹਲਕੇ ਦੀ ਤਰੱਕੀ ਅਤੇ ਲੋਕਾਂ ਦੇ ਵਿਕਾਸ ਲਈ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਦਾ ਆਉਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਪੰਜਾਬ ਦਾ ਵਿਕਾਸ ਰੁਕਿਆ ਹੋਇਆ ਹੈ, ਜੋ ਅਕਾਲੀਦਲ- ਬਸਪਾ ਸਰਕਾਰ ਆਉਣ ਤੇ ਇਕ ਵਾਰ ਫਿਰ ਤੋਂ ਤਰੱਕੀ ਦੀ ਰਾਹ ਤੇ ਤੁਰੇਗਾ। ਉਨ੍ਹਾਂ ਕਿਹਾ ਕਿ ਗਠਜੋੜ ਦੀ ਸਰਕਾਰ ਆਉਣ ਤੇ ਹਲਕੇ ਵਿੱਚ ਸਿੱਖਿਆ,ਸਿਹਤ ਅਤੇ ਰੁਜ਼ਗਾਰ ਦੇ ਮਸਲਿਆਂ ਦਾ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ।

ਇਸ ਮੌਕੇ ਤੇ ਸਮੂਹ ਪਿੰਡ ਵਾਸੀਆਂ ਦੇ ਨਾਲ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਰਾਜਾ ਨਨਹੇੜੀਆਂ, ਨਰਿੰਦਰ ਸਿੰਘ ਬਡਵਾਲੀ, ਮਲਕੀਤ ਸਿੰਘ ਖੇੜੀ, ਜਰਨੈਲ ਸਿੰਘ ਚੋਲ੍ਹਟਾ, ਹਰਪ੍ਰੀਤ ਸਿੰਘ ਭੰਡਾਰੀ, ਸੇਵਕ ਸਿੰਘ ਘੜੂੰਆਂ, ਕੁਲਦੀਪ ਸਿੰਘ ਪੰਚ ਘੜੂੰਆਂ, ਸਤਨਾਮ ਸਿੰਘ ਘੜੂੰਆਂ, ਇਕਬਾਲ ਸਿੰਘ, ਗਰੀਬ ਸਿੰਘ ਫੌਜੀ(ਪਨੂੰਆਂ) , ਸੁਖਵੰਤ ਸਿੰਘ ਸੁੱਖਾ(ਪਨੂੰਆਂ) ,ਬਚਿੱਤਰ ਸਿੰਘ ਸਰਪੰਚ(ਪਨੂੰਆਂ) ਸਤਪਾਲ ਸਿੰਘ ਫੌਜੀ(ਪਨੂੰਆਂ) ਰਜਿੰਦਰ ਸਿੰਘ ਰੂਪ(ਪਨੂੰਆਂ)ਤੋਂ ਇਲਾਵਾ ਹਲਕੇ ਨਾਲ ਸੰਬੰਧਤ ਬਹੁਜਨ ਸਮਾਜ ਪਾਰਟੀ ਅਤੇ ਅਕਾਲੀ ਦਲ ਦੇ ਕਈ ਹੋਰ ਸੀਨੀਅਰ ਆਗੂ ਹਾਜ਼ਰ ਸਨ।
























