ਬਦਲਾਪੁਰ ਵਿੱਚ ਇੰਡਸਟ੍ਰਿਅਲ ਗੈਸ ਦੇ ਰਿਸਾਅ ਨਾਲ ਮਚਿਆ ਹਫਰਾਤਫ਼ਰੀ
ਆਲੇ-ਦੁਆਲੇ ਦੇ ਲੋਕਾਂ ਨੂੰ ਸਿਹਤ ਵਿਗੜਨ ਤੇ ਕਰਵਾਇਆ ਗਿਆ ਹਸਪਤਾਲ ਵਿੱਚ ਭਰਤੀ

ਚੰਡੀਗੜ੍ਹ, 4ਜੂਨ(ਵਿਸ਼ਵ ਵਾਰਤਾ)- ਬੀਤੀ ਰਾਤ ਵੀਰਵਾਰ ਨੂੰ ਮਹਾਰਾਸ਼ਟਰ ‘ਚ ਮੁੰਬਈ ਦੇ ਨਾਲ ਲੱਗਦੇ ਬਦਲਾਪੁਰ ਵਿਚ ਇੰਡਸਟ੍ਰਿਅਲ ਗੈਸ ਦੇ ਰਿਸਾਅ ਨਾਲ ਲੋਕਾਂ ਵਿੱਚ ਹੜਕੰਪ ਮੱਚ ਗਿਆ। ਕੰਪਨੀ ਬਦਲਾਪੁਰ ਦੇ ਐਮਆਈਡੀਸੀ (ਉਦਯੋਗਿਕ ਖੇਤਰ) ਵਿੱਚ ਸਥਿਤ ਹੈ ਅਤੇ ਕੰਪਨੀ ਦਾ ਨਾਮ ਨੋਵਲ ਇੰਟਰਮੀਡੀਆ ਦੱਸਿਆ ਜਾ ਰਿਹਾ ਹੈ।

ਐਮ.ਆਈ.ਡੀ.ਸੀ. ਦੇ ਸ਼ਿਰਗਾਂਵ ਆਪਟੇਵਾਡੀ ਦੇ 3 ਕਿਲੋਮੀਟਰ ਦਾਇਰੇ ਵਿਚ ਗੈਸ ਰਿਸਾਅ ਦਾ ਪ੍ਰਭਾਵ ਦੇਖਣ ਨੂੰ ਮਿਲਿਆ। ਇਸ ਕਾਰਨ ਆਲੇ-ਦੁਆਲੇ ਦੇ ਲੋਕਾਂ ਨੂੰ ਸਾਹ ਲੈਣ ਅਤੇ ਅੱਖਾਂ ਵਿਚ ਜਲਣ ਕਾਰਨ ਮੁਸ਼ਕਲ ਆਉਣ ਲੱਗੀ।। ਸਥਾਨਕ ਲੋਕਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਨਜ਼ਦੀਕੀ ਹਸਪਤਾਲ ਵਿਚ ਉਨ੍ਹਾਂ ਨੂੰ ਭਰਤੀ ਕਰਵਾਇਆ ਗਿਆ ਹੈ।






















