ਬਠਿੰਡਾ, 23 ਦਸੰਬਰ : ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਵਿਆਪਕ ਸੋਚ ਦੇ ਚੱਲਦਿਆਂ ਪੰਜਾਬ ‘ਚ ਅੱਜ ਆਲ ਇੰਡੀਆ ਮੈਡੀਕਲ ਆਫ਼ ਇੰਸਟੀਚਿਊਟ (ਏਮਜ਼) ਦੀ ਓਪੀਡੀ ਸੇਵਾਵਾਂ ਸ਼ੁਰੂ ਹੋਣ ਜਾ ਰਹੀਆਂ ਹਨ ਅਤੇ ਇਸ ਦੇ ਨਾਲ ਹੁਣ ਪੰਜਾਬ ਦੇ ਲੋਕਾਂ ਸਮੇਤ ਰਾਜਸਥਾਨ, ਹਰਿਆਣਾ ਤੇ ਹੋਰ ਰਾਜਾਂ ਦੇ ਲੋਕਾਂ ਨੂੰ ਵੀ ਏਮਜ਼ ਨਾਲ ਵਧੀਆ ਸਹੂਲਤਾਂ ਮਿਲਣ ਦੀ ਉਮੀਦ ਜਤਾਉਂਦਿਆਂ ਪੰਜਾਬ ਦੇ ਲੋਕਾਂ ਨੂੰ ਵਧਾਈ ਵੀ ਦਿੱਤੀ।
ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਨੇ ਇਹ ਸ਼ਬਦ ਏਮਜ਼ ਦਾ ਉਦਘਾਟਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਏਮਜ਼ ਦੀ ਮੰਗ ਕੀਤੀ ਸੀ ਅਤੇ ਫ਼ਿਰ ਏਮਜ਼ ਦੀ ਬਣਵਾਉਣ ਲਈ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਸ ਨੂੰ ਹਰੀ ਝੰਡੀ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਮਿਲਣ ‘ਤੇ ਜ਼ੋਰ ਲਗਾਇਆ ਤੇ ਅੱਜ ਪੰਜਾਬ ਦੇ ਲੋਕਾਂ ਨੂੰ ਵਧੀਆ ਸਹੂਲਤਾਂ ਦੇਣ ਲਈ ਇਹ ਤਿਆਰ ਹੋ ਚੁੱਕਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਗਈ ਫ਼ਿਰੋਜ਼ਪੁਰ ‘ਚ ਪੀਜੀਆਈ ਸੈਟੇਲਾਈਟ ਸੈਂਟਰ ਦੀ ਮੰਗ ‘ਤੇ ਗੱਲ ਕਰਦਿਆਂ ਸਾਢੇ ਚਾਰ ਸੌ ਕਰੋੜ ਰੁਪਏ ਦੀ ਲਾਗਤ ਨਾਲ ਸੈਂਟਰ ਬਨਾਉਣ ਦਾ ਐਲਾਨ ਕਰ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਗਰੀਬਾਂ ਦੀ ਮਦਦ ਤੇ ਚੰਗਾ ਭਵਿੱਖ ਉਨ੍ਹਾ ਦਾ ਸਿਰਜਣ ਲਈ ਹਮੇਸ਼ਾ ਤਤਪਰ ਰਹਿੰਦੇ ਹੋਏ ਗਰੀਬ ਕਲਿਆਣਕਾਰੀ ਯੋਜਨਾਵਾਂ ਬਣਾ ਰਹੇ ਹਨ ਅਤੇ ਹਰ ਕੰਮ ‘ਤੇ ਪੂਰੀ ਦੂਰ ਦ੍ਰਿਸ਼ਟੀ ਤੇ ਦ੍ਰਿੜਤਾ ਨਾਲ ਕਰਦੇ ਹਨ। ਦੇਸ਼ ‘ਚ 22 ਏਮਜ਼ ‘ਤੇ ਕੰਮ ਕਰ ਰਹੀ ਹੈ। ਕੁੱਝ ‘ਤੇ ਸ਼ੁਰੂ ਹੋ ਰਹੇ ਅਤੇ ਕੁੱਝ ‘ਤੇ ਕੰਮ ਚੱਲ ਰਿਹਾ ਹੈ। 157 ਮੈਡੀਕਲ ਕਾਲਜ ਨਵੇਂ ਸਥਾਪਤ ਕੀਤੇ ਜਾ ਰਹੇ ਹਨ ਅਤੇ ਕਈ ਜ਼ਿਲ੍ਹਿਆਂ ਦੇ ਹਸਪਤਾਲਾਂ ਵਿਚ ਹੀ ਮੈਡੀਕਲ ਕਾਲਜ ਕਿਵੇਂ ਕੀਤਾ ਜਾ ਸਕਦਾ ਹੈ, ਉਹ ਕੀਤਾ ਜਾ ਰਿਹਾ ਹੈ। ਜਦੋਂਕਿ 75 ਹੋਰ ਮੈਡੀਕਲ ਕਾਲਜ ਖੋਲ੍ਹਾਂਗੇ। ਉਹ ਜਿਥੇ ਸਭ ਤੋਂ ਜ਼ਿਆਦਾ ਜ਼ਿਲ੍ਹਾ ਪਛੜਿਆ ਹੋਵੇਗਾ, ਉਥੇ ਖੋਲ੍ਹਿਆ ਜਾਵੇਗਾ। ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਇਤਿਹਾਸਕ ਦਿਨ ਦੱਸਿਆ। ਉਨ੍ਹਾਂ ਕਿਹਾ ਕਿ ਪਹਿਲਾਂ ਲੋਕਾਂ ਨੂੰ ਲੁਧਿਆਣੇ ਡੀਐਮਸੀ ਜਾਂ ਚੰਡੀਗੜ੍ਹ ਪੀਜੀਆਈ ਜਾਣਾ ਪੈਂਦਾ ਸੀ, ਪਰ ਹੁਣ ਜ਼ਰੂਰਤ ਨਹੀਂ ਪਵੇਗੀ ਅਤੇ ਏਮਜ਼ ਸਾਰੀਆਂ ਸਹੂਲਤਾਂ ਪੂਰੀਆਂ ਕਰੇਗਾ। ਪਹਿਲਾਂ ਫ਼ਰੀਦਕੋਟ ਤੋਂ ਮੈਂਬਰ ਪਾਰਲੀਮੈਟ ਬਣਿਆ ਸੀ ਤਾ ਬਾਬਾ ਫ਼ਰੀਦ ਯਨੀਵਰਸਿਟੀ ਲਿਆਂਦੀ ਗਈ ਸੀ ਅਤੇ ਹੁਣ ਬਠਿੰਡਾ ‘ਚ ਏਮਜ਼ ਨਾਲ ਹੋਰ ਵੀ ਜ਼ਿਆਦਾ ਲਾਭ ਹੋਵੇਗਾ। 600 ਡਾਕਟਰ ਇਥੇ ਹੋਣਗੇ ਅਤੇ 10 ਰੁਪਏ ਪਰਚੀ ਨਾਲ ਇਲਾਜ ਹੋਵੇਗਾ। ਪਹਿਲਾਂ ਏਅਰਪੋਰਟ, ਫਿਰ ਫੋਰ ਲੇਨ, ਸੈਂਟਰਲ ਯੂਨੀਵਰਸਿਟੀ ਤੇ ਹਰ ਪਾਸੇ ਵਿਕਾਸ ਹੋਇਆ।
ਇਸ ਦੇ ਬਿਨ੍ਹਾਂ ਕੈਬਨਿਟ ਮੰਤਰੀ ਓਪੀ ਸੋਨੀ ਨੇ ਬੋਲਦਿਆਂ ਕਿਹਾ ਕਿ ਇਹ ਇਤਿਹਾਸਕ ਦਿਨ ਹੈ ਅਤੇ ਕੇਂਦਰੀ ਮੰਤਰੀ ਹਰਸ਼ ਵਰਧਨ ਦੇ ਇਥੇ ਉਦਘਾਟਨ ਕਰਨ ਆਉਣ ‘ਤੇ ਧੰਨਵਾਦ ਕਰਦਾ ਹਾ। ਪੰਜਾਬ ਵੱਡਾ ਪ੍ਰੋਜੈਕਟ ਦਿੱਤਾ ਹੈ। ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਮਿਹਨਤ ਨਾਲ ਬਠਿੰਡਾ ਲਈ ਲਿਆਂਦਾ। ਸਾਲ 2016 ‘ਚ ਸ਼ੁਰੂ ਹੋਇਆ ਅਤੇ ਹੁਣ ਇਸ ਦਾ ਵੱਡਾ ਹਿੱਸਾ ਸ਼ੁਰੂ ਹੋ ਗਿਆ ਅਤੇ 2020 ਤੱਕ ਮੁਕੰਮਲ ਹੋ ਜਾਵੇਗਾ। 750 ਬੈਡ ਹਸਪਤਾਲ, ਬੀਐਸਸੀ ਨਰਸਿੰਗ ਤੇ ਹੋਰ ਸਹੂਲਤਾਂ ਇਸ ਨਾਲ ਮਿਲਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਵੀ 175 ਏਕੜ ਮੁਫ਼ਤ ਜਗ੍ਹਾ ਦਿੱਤੀ, ਫੋਰਲੇਨ ਸੜਕਾਂ, ਸੀਵਰੇਜ਼ ਤੇ ਬਿਜਲੀ ਦਾ ਸਬ ਸਟੇਸ਼ਨ ਨਾਲ ਏਮਜ਼ ਨੂੰ ਬਣਨ ‘ਚ ਯੋਗਦਾਨ ਦਿੱਤਾ ਹੈ ਅਤੇ ਅੱਗੇ ਵੀ ਕੋਈ ਮੁਸ਼ਕਿਲ ਨਹੀਂ ਆਵੇਗੀ। ਪੀਜੀਆਈ ਸੈਟੇਲਾਈਟ ਸੈਂਟਰ ਫ਼ਿਰੋਜ਼ਪੁਰ ਲਈ 20 ਏਕੜ ਜਗ੍ਹਾ ਕੈਪਟਨ ਅਮਰਿੰਦਰ ਸਿੰਘ ਵਲੋਂ ਦੇ ਦਿੱਤੀ ਗਈ ਹੈ। ਉਨ੍ਹਾਂ ਹਰਸਿਮਰਤ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਨ੍ਹਾਂ ਦੀ ਪੰਜਾਬ ਪ੍ਰਤੀ ਸੋਚ ਹੈ ਅਤੇ ਹੋਰ ਪ੍ਰੋਜੈਕਟ ਪੰਜਾਬ ਲਈ ਲਿਆਉਣਗੇ ਇਹ ਆਸ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ‘ਚ ਮੈਡੀਕਲ ਕਾਲਜ ਦੀ ਜ਼ਰੂਰਤ ਹੈ, ਉਹ ਦਿੱਤਾ ਜਾਵੇ। ਮੋਹਾਲੀ ‘ਚ ਪਹਿਲਾਂ ਹੀ ਕੰਮ ਚੱਲ ਰਿਹ ਹੈ। ਇਸ ਦੇ ਇਲਾਵਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਸ ਵਲੋਂ ਕੋਸ਼ਿਸ ਸੀ ਕਿ ਏਮਜ਼ ਜਲਦ ਤੋਂ ਜਲਦ ਬਣ ਕੇ ਤਿਆਰ ਹੋ ਜਾਵੇ ਅਤੇ ਅੱਜ ਇਸ ਦੀਆਂ ਓਪੀਡੀ ਸ਼ੁਰੂ ਹੋਣ ਨਾਲ ਉਸ ਦਾ ਇਹ ਸੁਪਨਾ ਪੂਰਾ ਹੋ ਜਾਵੇਗਾ। ਸਾਲ 2016 ‘ਚ ਇਸ ਦਾ ਨੀਂਹ ਪੱਥਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਸੀ। ਵਿੱਤ ਮੰਤਰੀ ਅਰੁਣ ਜੇਟਲੀ ਦਾ ਵੀ ਹੱਥ ਰਿਹਾ। ਸਮਾਂ ਜ਼ਿਆਦਾ ਲੱਗਿਆ, ਪਰ ਅੱਜ ਇਹ ਸ਼ੁਰੂ ਹੋ ਰਿਹਾ ਹੈ। ਇਥੋਂ ਬੱਚੇ ਪੜ੍ਹ ਕੇ ਦੇਸ਼ ਵਿਦੇਸ਼ ‘ਚ ਵੀ ਜਾਣਗੇ ਅਤੇ ਭਾਰਤ ਦਾ ਨਾਮ ਰੋਸ਼ਨ ਕਰਨਗੇ। ਇਸ ਵਿਚ ਕਾਲਾ ਪੀਲੀਆ ਅਤੇ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ‘ਤੇ ਵੀ ਖੋਜ ਕੀਤੀ ਜਾਵੇਗੀ। ਉਨ੍ਹਾਂ ਕੈਬਨਿਟ ਮੰਤਰੀ ਓਪੀ ਸੋਨੀ ਨੂੰ ਕਿਹਾ ਕਿ ਜੇਕਰ ਆਪਾਂ ਰਲ ਮਿਲ ਕੇ ਪਾਰਟੀ ਦੀਆਂ ਦਰਾਰਾਂ ਤੋੜਕੇ ਕੰਮ ਕਰੀਏ ਤਾਂ ਪੰਜਾਬ ਨੂੰ ਹੋਰ ਅੱਗੇ ਲੈ ਜਾਵਾਂਗੇ।
21 ਜੂਨ ਨੂੰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ – ਸਿਵਲ ਸਰਜਨ
21 ਜੂਨ ਨੂੰ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਜਾਵੇਗਾ - ਸਿਵਲ ਸਰਜਨ ਫਾਜਿਲਕਾ 17 ਜੂਨ...