
ਬਠਿੰਡਾ 10 ਅਪਰੈਲ( ਕੁਲਬੀਰ ਬੀਰਾ )ਸਹਾਰਾ ਸੰਸਥਾ ਦੇ ਵਰਕਰਾਂ ਨੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਬੇਹੋਸ਼ੀ ਦੀ ਹਾਲਤ ਵਿਚ, ਮੌਕੇ ਉੱਪਰ ਨਸ਼ੇ ਦਾ ਇੰਜੈਕਸ਼ਨ ਬਰਾਮਦ ਹੋਇਆ।ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਇਲਾਜ ਸ਼ੁਰੂ ਮਾਮਲਾ ਪਰਸਰਾਮ ਨਗਰ ਚੌਕ ਦਾ ਹੈ ਜਿੱਥੇ ਪਬਲਿਕ ਟੁਆਇਲਟ ਵਿੱਚ ਇਕ ਪੁਲੀਸ ਮੁਲਾਜ਼ਮ ਬੇਹੋਸ਼ ਪਾਇਆ ਗਿਆ ਸੀ ,ਸੂਚਨਾ ਮਿਲਣ ਤੇ ਸਹਾਰਾ ਸੰਸਥਾ ਦੇ ਵਰਕਰਾਂ ਵੱਲੋਂ ਮੌਕੇ ਤੇ ਪੁੱਜ ਦੇਖਿਆ ਗਿਆ ਤਾਂ ਉਹਦੇ ਹੱਥ ਉੱਪਰ ਇੰਜੈਕਸ਼ਨ ਲੱਗਿਆ ਹੋਇਆ ਸੀ ਜਿਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਫਿਲਹਾਲ ਡਾਕਟਰਾਂ ਦੇ ਮੁਤਾਬਿਕ ਉਸ ਦੀ ਹਾਲਤ ਗੰਭੀਰ ਹੈ ਅਤੇ ਰੈਫਰ ਕਰ ਦਿੱਤਾ ਗਿਆ ਹੈ ।






















