ਬਠਿੰਡਾ ਪੁੱਜੇ ਪੰਜਾਬ ਬੀਜੇਪੀ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਕਰਦੇ ਹੋਏ ਕੀਤਾ ਵਿਰੋਧ

ਬਠਿੰਡਾ, 26 ਦਸੰਬਰ (ਕੁਲਬੀਰ ਬੀਰਾ ):-ਬਠਿੰਡਾ ਪੁਲੀਸ ਵੱਲੋਂ ਭਾਰੀ ਸੁਰੱਖਿਆ ਬਲ ਤੈਨਾਤ ਕਰ ਪੰਜਾਬ ਪ੍ਰਧਾਨ ਨੂੰ ਨਿੱਜੀ ਹੋਟਲ ਵਿੱਚ ਵਰਕਰਾਂ ਨਾਲ ਮੀਟਿੰਗ ਕਰਨ ਦੇ ਲਈ ਦਿੱਤਾ ਸਮਾਂ। ਬਠਿੰਡਾ ਕੱਲ੍ਹ ਹੋਏ ਹਮਲੇ ਦੀ ਪੁਲੀਸ ਦੀ ਵੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ।
ਬੀਤੇ ਕੱਲ੍ਹ ਬਠਿੰਡਾ ਵਿੱਚ ਬੀਜੇਪੀ ਪਾਰਟੀ ਦੇ ਸਮਾਗਮ ਵਿੱਚ ਹੋਈ ਭੰਨਤੋੜ ਤੇ ਡੀਸੀ ਅਤੇ ਐੱਸਐੱਸਪੀ ਨੂੰ ਜਲਦ ਕਾਰਵਾਈ ਕਰਨ ਨੂੰ ਕਿਹਾ ਗਿਆ। ਬੀਜੇਪੀ ਦੇ ਸ਼ਾਂਤਮਈ ਸਮਾਗਮਾਂ ਨੂੰ ਬੀਜੇਪੀ ਦੀ ਕਮਜ਼ੋਰੀ ਨਾ ਸਮਝਿਆ ਜਾਵੇ ਇਹ ਮੈਂ ਕਹਿਣਾ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ।
ਕਿਸਾਨਾਂ ਨੇ ਕਿਹਾ ਕਿ ਜਿੱਥੇ ਕਿਤੇ ਵੀ ਜਾਣਗੇ ਬੀਜੇਪੀ ਪਾਰਟੀ ਦੇ ਲੀਡਰ ਓਥੇ ਕਰਾਂਗੇ ਉਨ੍ਹਾਂ ਦਾ ਘਿਰਾਓ।
ਕਿਸਾਨ ਅੰਦੋਲਨ ਤੇ ਬੋਲਦੇ ਹੋਏ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਅੰਬ ਚੂਪਣ ਨਾਲ ਮਤਲਬ ਹੋਣਾ ਚਾਹੀਦਾ ਹੈ ਗਿੱਟਕਾਂ ਨਹੀਂ ਗਿੰਨਨੀਆਂ ਚਾਹੀਦੀਆਂ ਕਿਸਾਨਾਂ ਨੂੰ ਇਹ ਜ਼ਿੱਦ ਛੱਡਣੀ ਚਾਹੀਦੀ ਹੈ।
ਹਰਵਿੰਦਰ ਖ਼ਾਲਸਾ ਵੱਲੋਂ ਪਾਰਟੀ ਛੱਡਣ ਦੇ ਸਵਾਲ ਉਤੇ ਕਿਹਾ ਕਿ ਉਹ ਦੂਜੀ ਪਾਰਟੀ ਤੋਂ ਆਏ ਸੀ ਮੈਨੂੰ ਨਹੀਂ ਪਤਾ ਕੀ ਕਾਰਨ ਰਿਹਾ ਕਿਉਂ ਗਏ ਉਦੋਂ ਤੇ ਮੈਂ ਕੋਈ ਕੁਮੈਂਟ ਨਹੀਂ ਕਰਦਾ ਜਦੋਂ ਤਕ ਮੇਰੇ ਕੋਲ ਕੋਈ ਪੂਰੀ ਜਾਣਕਾਰੀ ਨਹੀਂ ਆਉਂਦੀ।
ਬਠਿੰਡਾ ਵਿਖੇ ਇਕ ਨਿੱਜੀ ਹੋਟਲ ਵਿੱਚ ਆਪਣੇ ਵਰਕਰਾਂ ਨਾਲ ਮੀਟਿੰਗ ਕਰਨ ਪੁੱਜੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਜਿੱਥੇ ਸਵੇਰ ਤੋਂ ਹੀ ਹੋਟਲ ਤੇ ਜਾਂਦੇ ਹੋਏ ਰਾਹ ਪੁਲੀਸ ਛਾਉਣੀ ਵਿਚ ਹੋਈ ਸੀ ਤਬਦੀ। ਪੱਤਰਕਾਰਾ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਦੇ ਲਈ ਸਹੀ ਹਨ ਪ੍ਰੰਤੂ ਕੁਝ ਸ਼ਰਾਰਤੀ ਅਨਸਰ ਅਤੇ ਮੌਜੂਦਾ ਕਾਂਗਰਸ ਸਰਕਾਰ ਉਨ੍ਹਾਂ ਨੂੰ ਸ਼ਹਿ ਦੇ ਰਹੀ ਹੈ ਜੋ ਕਿ ਸਾਡੇ ਖ਼ਿਲਾਫ਼ ਅਜਿਹੀਆਂ ਹਰਕਤਾਂ ਕਰ ਰਹੇ ਹਨ ਆਏ ਦਿਨ, ਬਹੁਤ ਸਾਰੇ ਸਾਡੇ ਲੀਡਰਾਂ ਦੇ ਅੱਜ ਤੱਕ ਘਰ ਵੀ ਘਿਰੇ ਹੋਏ ਹਨ। ਕਿਸਾਨਾਂ ਦੇ ਅੰਦੋਲਨ ਉੱਤੇ ਕਿਹਾ ਕਿ ਪੰਜਾਬੀ ਦੀ ਕਹਾਵਤ ਹੈ ਅੰਬ ਚੂਪਣ ਨਾਲ ਮਤਲਬ ਹੋਣਾ ਚਾਹੀਦਾ ਹੈ ਗਿੱਟਕਾਂ ਨਹੀਂ ਗਿਣਨੀਆਂ ਚਾਹੀਦੀਆਂ।
ਬਠਿੰਡਾ ਵਿੱਚ ਜੋ ਹੋਇਆ ਸਰਾਸਰ ਗ਼ਲਤ ਹੈ, ਅਮਰਿੰਦਰ ਸਿੰਘ ਦੀ ਸਰਕਾਰ ਕਾਨੂੰਨ ਵਿਵਸਥਾ ਠੀਕ ਨਹੀਂ, ਇਸਦੀ ਮੈਂ ਨਿਖੇਧੀ ਕਰਦਾ ਹਾਂ ਅਤੇ ਸਰਕਾਰ ਨੂੰ ਜਗਾਉਣਾ ਚਾਹੁੰਦਾ ਹਾਂ ਪੰਜਾਬ ਦੇ ਹਾਲਾਤਾਂ ਉੱਤੇ ਜਾਗਣਾ ਚਾਹੀਦਾ ਹੈ ਕਦੋਂ ਜਾਗਣਗੇ ਕੈਪਟਨ। ਬੀਜੇਪੀ ਦੇ ਅਮਨ ਸ਼ਾਂਤੀ ਪ੍ਰੋਗਰਾਮਾਂ ਨੂੰ ਬੀਜੇਪੀ ਦੀ ਕਮਜ਼ੋਰੀ ਨਾ ਸਮਝਿਆ ਜਾਵੇ, ਇਹ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਹਾਂ ਮੈਂ ਅੱਜ ਬਠਿੰਡੇ ਬੈਠਾ ਹਾਂ ਅਤੇ ਜਦ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਉਦੋਂ ਤਕ ਰਹਾਂਗਾ ।
ਦੂਜੇ ਪਾਸੇ ਘਿਰਾਓ ਕਰਨ ਆਏ ਕਿਸਾਨਾਂ ਨੇ ਕਿਹਾ ਕਿ ਜਦ ਤਕ ਖੇਤੀ ਕਾਨੂੰਨ ਵਾਪਸ ਨਹੀਂ ਹੁੰਦੇ ਉਦੋਂ ਤੱਕ ਸਾਡਾ ਘੇਰਾਵ ਇਸੇ ਤਰ੍ਹਾਂ ਜਾਰੀ ਰਹੇਗਾ ।






















