ਮਾਨਸਾ ਵਿਚ ਗੁਰਸੇਵਕ ਸਿੰਘ ਜਵਾਹਰਕੇ ਨੇ ਪ੍ਰੈਸ ਕਾਨਫਰੰਸ ਦੌਰਾਨ ਲਾਏ ਦੋਸ਼, ਸਖਤੀ ਕਰਨ ਦੀ ਕੀਤੀ ਮੰਗ
ਮਾਨਸਾ, 6 ਮਈ- ਲੋਕ ਸਭਾ ਹਲਕਾ ਬਠਿµਡਾ ਤੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਉਮੀਦਵਾਰ ਗੁਰਸੇਵਕ ਸਿੰਘ ਜਵਾਹਰਕੇ ਨੇ ਭਾਰਤ ਦੇ ਚੋਣ ਕਮਿਸ਼ਨਰ ਨੂੰ ਸ਼ਿਕਾਇਤ ਕਰਕੇ ਦੋਸ਼ ਲਾਇਆ ਹੈ ਕਿ ਰਾਜ ਵਿਚ ਲਗਾਤਾਰ 10 ਸਾਲ ਸੱਤਾ ਤੋਂ ਬਾਅਦ ਅਕਾਲੀ ਦਲ ਆਪਣਾ ਵਜੂਦ ਗਵਾ ਚੁੱਕਿਆ ਅਤੇ ਇਸ ਤੋਂ ਬੁਖਲਾਹਟ ਵਿਚ ਆਕੇ ਇਸ ਖੇਤਰ ਵਿਚ ਅਕਾਲੀ ਆਗੂਆਂ ਵੱਲੋਂ ਪੈਸਿਆਂ ਨਾਲ ਵੋਟਾਂ ਖਰੀਦਣ ਦਾ ਹੱਥ ਕµਡਾ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਬਾਹਰਲੇ ਵਿਅਕਤੀ ਲਿਆਕੇ ਮਾਨਸਾ ਤੇ ਬਠਿµਡਾ ਦੇ ਹੋਟਲਾਂ ਵਿਚ ਬਿਠਾ ਦਿੱਤੇ ਹਨ, ਜਿµਨ੍ਹਾਂ ਵੱਲੋਂ ਵੋਟਾਂ ਦੀ ਖਰੀਦੋ—ਫਰੋਖਤ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਜਵਾਹਰਕੇ ਨੇ ਕਿਹਾ ਕਿ ਅਕਾਲੀ ਦਲ ਬੇਅਦਬੀ ਤੇ ਬਹਿਬਲ ਕਲਾ ਕਾਂਡ ਨੂੰ ਲੈਕੇ ਬੁਖਲਾਹਟ ਵਿਚ ਹੈ ਤੇ ਲੋਕ ਉਸਨੂµ ਮੂµਹ ਨਹੀਂ ਲਾ ਰਹੇ ਹਨ, ਜਿਸ ਕਰਕੇ ਉਸਨੇ ਪੈਸੇ ਦੇ ਬਲ *ਤੇ ਇਹ ਚੋਣ ਜਿੱਤਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਇਸ ਨੂµ ਲੈਕੇ ਉਨ੍ਹਾਂ ਦੇਸ਼ ਦੇ ਚੋਣ ਕਮਿਸ਼ਨਰ ਨੂµ ਪੱਤਰ ਲਿਖਕੇ ਇµਨ੍ਹਾਂ ਵਿਅਕਤੀਆਂ ਨੂµ ਹਲਕੇ ਵਿਚ ਬਾਹਰ ਕੱਢਣ *ਤੇ ਇਸ ਦੇ ਪੈਨਂੀ ਨਜ਼ਰ ਰੱਖਣ ਦੀ ਮµਗ ਕੀਤੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਹਰ ਪਿµਡ ਵਿਚੋਂ 500 ਵੋਟ ਖਰੀਦਣ *ਤੇ ਇµਨ੍ਹਾਂ ਦੀਆਂ ਸੂਚੀਆਂ ਬਣਾਉਣ ਦੀ ਤਿਆਰੀ ਲਈ ਵਰਕਰਾਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ ਤੇ ਇਹ ਸਭ ਅµਦਰੋਂ ਅµਦਰੀ ਚੁੱਪ ਚਾਪ ਹੋ ਰਿਹਾ ਹੈ।
ਉਮੀਦਵਾਰ ਜਵਾਹਰਕੇ ਨੇ ਕਿਹਾ ਕਿ ਕਾਂਗਰਸ ਵੀ ਡੇਰੇ ਦੀ ਵੋਟ ਕਰਕੇ ਉਤਸ਼ਾਹਿਤ ਹੈ, ਕਿਉਂਕਿ ਰਾਜਾ ਵੜਿµਗ ਸਿੱਧੇ ਤੌਰ *ਤੇ ਡੇਰੇ ਨਾਲ ਜੁੜਿਆ ਹੋਇਆ ਹੈ ਤੇ ਸਰਕਾਰ ਵੱਲੋਂ ਵੀ ਡੇਰੇ ਨੂµ ਸਿਰਫ ਵੋਟ ਲੈਣ ਖਾਤਿਰ ਪµਜਾਬ ਵਿਚ ਪ®ੋਗਰਾਮ ਕਰਨ ਦੀ ਖੱੁਲ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਢµਗ ਨਾਲ ਚੋਣਾਂ ਜਿੱਤਣ ਦੀ ਫਿਰਾਕ ਵਿਚ ਦੋਵੇਂ ਪਾਰਟੀਆਂ ਕਾਂਗਰਸ ਤੇ ਅਕਾਲੀ ਦਲ ਵੱਲੋਂ ਲੋਕµਤਤਰੀ ਵਿਵਸਥਾ ਦਾ ਘਾਣ ਕੀਤਾ ਜਾ ਰਿਹਾ ਹੈ, ਜਿਸ ਦਾ ਚੋਣ ਕਮਿਸ਼ਨਰ ਨੂµ ਸਖਤ ਨੋਟਿਸ ਲੈਣਾ ਬਣਦਾ ਹੈ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਈ ਜਵਾਹਰਕੇ ਨੇ ਕਿਹਾ ਕਿ ਮਾਨਸਾ ਅਤੇ ਬਠਿੰਡਾ ਦੇ ਸਾਰੇ ਹੋਟਲਾਂ ਅਤੇ ਮੈਰਿਜ ਪੇਲੈਸਾਂ ਨੂੰ ਬਾਦਲ ਦੇ ਦਲ ਦੇ ਆਗੂਆਂ ਨੇ ਪੱਕੇ ਤੌਰ *ਤੇ ਬੁੱਕ ਕਰਵਾਕੇ ਇਥੇ ਬਾਹਰਲੇ ਵਿਅਕਤੀਆਂ ਨੂੰ ਬਿਠਾਇਆ ਹੋਇਆ ਹੈ, ਜਿਸ ਲਈ ਚੋਣ ਕਮਿਸ਼ਨ ਨੂੰ ਸਖਤੀ ਨਾਲ ਇਨ੍ਹਾਂ ਆਗੂਆਂ ਨੂੰ ਆਪੋ—ਆਪਣੇ ਖੇਤਰਾਂ ਵਿਚ ਭੇਜਣਾ ਚਾਹੀਦਾ ਹੈ।
ਫੋਟੋ ਨੰਬਰ: 08
ਫੋਟੋ ਕੈਪਸ਼ਨ: ਮਾਨਸਾ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਗੁਰਸੇਵਕ ਸਿੰਘ ਜਵਾਹਰਕੇ। ਫੋਟੋ: ਮਾਨ