Cricket : ਸ਼ੇਫਾਲੀ ਵਰਮਾ ਖਿਲਾਫ ਆਈਸੀਸੀ ਦੀ ਵੱਡੀ ਕਾਰਵਾਈ
ਚੰਡੀਗੜ੍ਹ, 20 ਅਕਤੂਬਰ 2026 (ਵਿਸ਼ਵ ਵਾਰਤਾ): ਭਾਰਤੀ ਆਲਰਾਊਂਡਰ ਸ਼ੇਫਾਲੀ ਵਰਮਾ ‘ਤੇ ICC ਨੇ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਕਾਰਵਾਈ ਕੀਤੀ ਹੈ। ਉਨ੍ਹਾਂ ਨੂੰ ਫਟਕਾਰ ਲਗਾਈ ਗਈ ਹੈ ਅਤੇ ਇੱਕ ਡਿਮੈਰਿਟ ਪੁਆਇੰਟ ਵੀ ਦਿੱਤਾ ਗਿਆ ਹੈ।
ਇਹ ਮਾਮਲਾ 18 ਅਕਤੂਬਰ ਨੂੰ ਰਾਇਪੁਰ ‘ਚ ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਖੇਡੇ ਗਏ ਦੂਜੇ ਟੀ-20 ਮੈਚ ਦਾ ਹੈ। ਸ਼ੇਫਾਲੀ ਨੇ ਕੈਚ ਛੁੱਟਣ ਤੋਂ ਬਾਅਦ ਗੁੱਸੇ ‘ਚ ਗੇਂਦ ਜ਼ਮੀਨ ‘ਤੇ ਪਟਕ ਦਿੱਤੀ ਸੀ। ਆਈਸੀਸੀ (ICC) ਦੇ ਮੁਤਾਬਕ, ਸ਼ੇਫਾਲੀ ਨੇ ਖਿਡਾਰੀਆਂ ਅਤੇ ਸਹਿਯੋਗੀ ਸਟਾਫ਼ ਲਈ ਨਿਰਧਾਰਤ ਆਚਾਰ ਸੰਹਿਤਾ ਦੇ ਲੈਵਲ-1 ਦੀ ਉਲੰਘਣਾ ਕੀਤੀ। ਉਨ੍ਹਾਂ ‘ਤੇ ਧਾਰਾ 2.2 ਦੇ ਤਹਿਤ ਕਾਰਵਾਈ ਕੀਤੀ ਗਈ, ਜੋ ਅੰਤਰਰਾਸ਼ਟਰੀ ਮੈਚ ਦੌਰਾਨ ਕ੍ਰਿਕਟ ਦੇ ਸਾਜ਼ੋ-ਸਾਮਾਨ, ਕੱਪੜਿਆਂ ਜਾਂ ਮੈਦਾਨ ‘ਤੇ ਮੌਜੂਦ ਹੋਰ ਸਮਾਨ ਦੀ ਦੁਰਵਰਤੋਂ ਨਾਲ ਸਬੰਧਤ ਹੈ।
ਇਸ ਮੈਚ ‘ਚ ਸ਼ੇਫਾਲੀ ਭਾਰਤ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਸੀ। ਉਨ੍ਹਾਂ ਨੂੰ ‘ਪਲੇਅਰ ਆਫ਼ ਦਿ ਮੈਚ’ ਵੀ ਚੁਣਿਆ ਗਿਆ ਸੀ। ਆਈਸੀਸੀ (ICC) ਦੇ ਨਿਯਮਾਂ ਮੁਤਾਬਕ, ਜੇਕਰ ਕੋਈ ਖਿਡਾਰੀ 24 ਮਹੀਨਿਆਂ ਦੀ ਮਿਆਦ ਵਿੱਚ ਚਾਰ ਜਾਂ ਇਸ ਤੋਂ ਵੱਧ ਡਿਮੈਰਿਟ ਪੁਆਇੰਟ ਹਾਸਲ ਕਰਦਾ ਹੈ, ਤਾਂ ਉਨ੍ਹਾਂ ਨੂੰ ਸਸਪੈਂਸ਼ਨ ਪੁਆਇੰਟ ਵਿੱਚ ਬਦਲ ਦਿੱਤਾ ਜਾਂਦਾ ਹੈ।
ਇਸ ਤੋਂ ਇਲਾਵਾ ਦੋ ਸਸਪੈਂਸ਼ਨ ਪੁਆਇੰਟ ਮਿਲਣ ‘ਤੇ ਖਿਡਾਰੀ ਨੂੰ ਇੱਕ ਟੈਸਟ, ਦੋ ਵਨਡੇ (ODI) ਜਾਂ ਦੋ ਟੀ-20 (T20I) ਮੈਚਾਂ ਤੋਂ ਬੈਨ ਕੀਤਾ ਜਾ ਸਕਦਾ ਹੈ, ਜੋ ਵੀ ਪਹਿਲਾਂ ਲਾਗੂ ਹੋਵੇ। ਡਿਮੈਰਿਟ ਪੁਆਇੰਟ ਖਿਡਾਰੀ ਦੇ ਅਨੁਸ਼ਾਸਨੀ ਰਿਕਾਰਡ ਵਿੱਚ 24 ਮਹੀਨਿਆਂ ਤੱਕ ਬਣੇ ਰਹਿੰਦੇ ਹਨ। ਇਸ ਮਿਆਦ ਤੋਂ ਬਾਅਦ ਉਨ੍ਹਾਂ ਨੂੰ ਰਿਕਾਰਡ ਵਿੱਚੋਂ ਹਟਾ ਦਿੱਤਾ ਜਾਂਦਾ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















