<h4><img class="alignnone size-full wp-image-7900" src="http://wishavwarta.in/wp-content/uploads/2017/11/punjab-vidhan-sabha.jpg" alt="" width="660" height="442" /></h4> <h4>ਚੰਡੀਗੜ, 18 ਫਰਵਰੀ (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਬਜਟ ਇਜਲਾਸ ਦੇ 7ਵੇਂ ਦਿਨ ਦੀ ਸ਼ੁਰੂਆਤ ਅੱਜ ਅਕਾਲੀ ਦਲ ਤੇ ਭਾਜਪਾ ਵਿਧਾਇਕਾਂ ਵਲੋਂ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਵਿਰੋਧ ਨਾਲ ਹੋਈ। ਪਹਿਲਾਂ ਅਕਾਲੀ ਦਲ ਦੇ ਵਿਧਾਇਕਾਂ ਵਲੋਂ ਨਵਜੋਤ ਸਿੱਧੂ ਵਿਰੁਧ ਨਾਅਰੇਬਾਜੀ ਕੀਤੀ ਗਈ ਫਿਰ ਸਿੱਧੂ ਤੇ ਮਜੀਠੀਆ ਆਪਸ ਵਿਚ ਮਿਹਣੋ ਮਿਹਣੀ ਹੋ ਗਏ ਤੇ ਇਕ ਦੂਜੇ ਦਾ ਵਿਰੋਧ ਕਰਦਿਆਂ ਆਪਣੀਆਂ ਸੀਟਾਂ ਉਤੇ ਖੜੇ ਹੋ ਗਏ ਤੇ ਸਪੀਕਰ ਨੇ ਵਿਚ ਪੈਂਦਿਆਂ ਦੋਨਾਂ ਨੂੰ ਬਿਠਾਇਆ।</h4> <h4>ਦਿਲਚਸਪ ਗੱਲ ਇਹ ਹੈ ਕਿ ਬਿਕਰਮ ਮਜੀਠੀਆ ਦੇ ਹੱਕ ਵਿਚ ਤਾਂ ਉਹਨਾਂ ਦੀ ਪਾਰਟੀ ਦੇ ਵਿਧਾਇਕ ਖੜੇ ਸਨ ਪਰ ਸੱਤਾਧਾਰੀ ਧਿਰ ਵਲੋਂ ਇਕ ਵੀ ਵਿਧਾਇਕ ਜਾਂ ਮੈਂਬਰ ਨਵਜੋਤ ਸਿੱਧੂ ਦੇ ਹੱਕ ਵਿਚ ਨਾ ਬੋਲੇ ਨਾ ਹੀ ਖੜੇ ਹੋਏ।</h4>