
ਬਠਿੰਡਾ 6 ਮਈ ( ਕੁਲਬੀਰ ਬੀਰਾ )
ਬਠਿੰਡਾ, ਮਾਨਸਾ,ਸ੍ਰੀ ਮੁਕਤਸਰ ਸਾਹਿਬ ਅਤੇ ਫਾਜਿਲਕਾ ਜਿਲ੍ਹਿਆਂ ਦੇ ਯੁਵਕਾਂ ਲਈ ਜੋ ਫੌਜ (ਆਰਮੀ) ਵਿੱਚ ਭਰਤੀ ਹੋਣ ਦੇ ਚਾਹਵਾਨ ਹਨ ਅਤੇ ਸ਼ਰਤਾ ਪੂਰੀਆਂ ਕਰਦੇ ਹਨ, ਉਹਨ੍ਹਾਂ ਲਈ ਸੀ-ਪਾਈਟ ਕੈਂਪ ਕਾਲਝਰਾਣੀ ਵੱਲੋਂ ਕੋਵਿਡ-19 ਦੀ ਮਹਾਮਾਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਲਿਖਤੀ ਪੇਪਰ ਦੀ ਤਿਆਰੀ ਲਈ ਆਨ-ਲਾਈਨ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਜਦੋ ਹਾਲਾਤ ਠੀਕ ਹੋਣਗੇ ਤਾਂ ਫੌਜ ਦੀਆਂ ਭਰਤੀਆਂ ਰੈਲੀਆਂ ਸ਼ਾਰਟ ਨੋਟਿਸ ਵਿੱਚ ਸ਼ੁਰੂ ਹੋਣਗੀਆਂ। ਜਿਸ ਕਰਕੇ ਯੁਵਕਾਂ ਨੂੰ ਭਰਤੀ ਰੈਲੀਆਂ ਦੀ ਤਿਆਰੀ ਲਈ ਪੂਰਾ ਸਮਾਂ ਨਹੀ ਮਿਲੇਗਾ। ਭਰਤੀ ਹੋਣ ਲਈ ਯੁਵਕ ਦੀ ਉਮਰ ਸਾਢੇ 17 ਸਾਲ ਤੋਂ 21 ਸਾਲ ਦੇ ਵਿਚਕਾਰ ਹੋਵੇ, ਕੱਦ 170 ਸੈ:ਮੀ:, ਛਾਤੀ 77 ਸੈ:ਮੀ ਬਿਨ੍ਹਾ ਫੁਲਾਏ 82 ਸੈ:ਮੀ: ਫੁਲਾ ਕੇ ਅਤੇ ਦਸਵੀ ਵਿੱਚੋ 45 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹੋਣ। ਜਿਹੜੇ ਯੁਵਕ ਲਿਖਤੀ ਪੇਪਰ ਦੀ ਤਿਆਰੀ ਕਰਨ ਲਈ ਆਨ-ਲਾਈਨ ਕਲਾਸਾ ਲਗਾਉਣ ਦੇ ਚਾਹਵਾਨ ਹਨ। ਉਹ ਮਾਸਟਰ, ਸ੍ਰੀ ਹਰਮੇਲ ਸਿੰਘ ਨਾਲ 94641-52013 ਤੇ ਸੰਪਰਕ ਕਰਕੇ ਰਜ਼ਿਸਟ੍ਰੇਸ਼ਨ ਕਰਵਾ ਸਕਦੇ ਹਨ। ਯੁਵਕ ਪਹਿਲ ਦੇ ਆਧਾਰ ਤੇ ਰਜ਼ਿਸਟ੍ਰੇਸ਼ਨ ਕਰਵਾਉਣ ਪੰਜਾਬ ਸਰਕਾਰ ਦੇ ਉਪਰਾਲੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।ਇਹ ਜਾਣਕਾਰੀ ਜਗਜੀਤ ਸਿੰਘ, ਕੈਂਪ ਇੰਚਾਰਜ, ਸੀ-ਪਾਈਟ ਕੈਂਪ, ਕਾਲਝਰਾਣੀ ਨੇ ਦਿੱਤੀ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 16 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...





















