ਚੰਡੀਗੜ, 30 ਅਗਸਤ (ਵਿਸ਼ਵ ਵਾਰਤਾ) – ਏਸ਼ੀਆ ਖੇਡਾਂ ਦਾ ਮੌਜੂਦਾ ਚੈਪੀਅਨ ਭਾਰਤ ਦੀਆਂ ਲਗਾਤਾਰ ਜਿੱਤਾਂ ਮੁਹਰੇ ਅੱਜ ਉਸ ਵੇਲੇ ਮੋਦਾਂ ਲੱਗ ਗਿਆ, ਜਦੋਂ ਮਲੇਸ਼ੀਆ ਦੇ ਮੁੰਡਿਆਂ ਨੂੰ ਭਾਰਤੀ ਮਰਦਾਂ ਨੂੰ ਜਕਾਰਤਾ ਦੇ ਸਟੇਡੀਅਮ ਵਿਚ ਮਾਂਜ ਧਰਿਆ। ਇਸ ਹਾਰ ਨੇ ਭਾਰਤ ਦੇ ਲਗਾਤਾਰ ਦੂਜੀ ਵਾਰ ਏਸ਼ੀਆ ਚੈਂਪੀਅਨ ਬਣਨ ਦੇ ਸੁਪਨੇ ਨੂੰ ਤੜੱਕ ਕਰਕੇ ਤੋੜ ਦਿੱਤਾ। ਭਾਰਤੀ ਲੋਕ ਮੰਨਣ ਲੱਗ ਪਏ ਸਨ ਕਿ ਐਤਕੀਂ ਮੁੰਡਿਆਂ ਨੇ ਸੋਨੇ ਦਾ ਮੈਡਲ ਮੁੜ ਮੱਲ ਲੈਣਾ ਹੈ, ਪਰ ਪੂਰਾ ਸਮਾਂ ਮੈਚ 2—2 ਨਾਲ ਬਰਾਬਰ ਰਹਿਣ ਤੋਂ ਬਾਅਦ ਪੈਨਾਲਟੀ ਸ਼ੂਟ ਆਊਟ ਵਿਚ 6—7 ਨਾਲ ਹਾਰ ਗਏ।
ਮਲੇਸ਼ੀਆਂ ਤੋਂ ਹੋਈ ਇਹ ਹਾਰ ਦਾ ਜਖਮ ਭਾਰਤੀ ਹਾਕੀ ਵਿਚ ਲੰਬਾ ਸਮਾਂ ਰਿਸਦਾ ਰਹੇਗਾ, ਜਿਹੜੀ ਟੀਮ ਨੂੰ ਸੋਨੇ ਦੇ ਮੈਡਲ ਜਿੱਤਣ ਦੀ ਪੱਕੀ ਉਮੀਦ ਜਾਪਣ ਲੱਗੀ ਸੀ, ਉਸ ਨੂੰ ਅੱਜ ਮਲੇਸ਼ੀਆਂ ਹੱਥੋਂ ਹੋਈ ਹਾਰ ਤੋਂ ਬਾਅਦ, ਜੋ ਨਮੋਸ਼ੀ ਝੱਲਣੀ ਪਈ, ਉਹ ਕਿਸੇ ਭਾਰਤੀ ਤੋਂ ਝੱਲੀ ਨਹੀਂ ਸੀ ਜਾਂਦੀ।
ਅੱਜ ਦੀ ਹਾਰ ਨੂੰ ਕੋਈ ਕਹਿ ਰਿਹਾ ਸੀ ਭਾਰਤੀ ਟੀਮ ਨੂੰ ਨਜਰਾਂ ਨੇ ਖਾ ਲਿਆ, ਕੋਈ ਕਹਿੰਦਾ ਮਲੇਸ਼ੀਆਂ ਦੇ ਮੁੰਡੇ ਵੀ ਮਾੜੇ ਨਹੀਂ, ਬਹੁਤੇ ਕਹਿੰਦੇ ਭਾਰਤੀ ਟੀਮ ਵਰਿ੍ਹਆਂ ਤੋਂ ਆਪਣੀ ਕੰਮਜੋਰੀ ਕਾਰਨ ਫਿਸਲ ਗਈ ਹੈ।
ਦਿਲਚਸਪ ਗੱਲ ਹੈ ਕਿ ਭਾਰਤ ਦੇ ਦਰਸ਼ਕਾਂ ਤੋਂ ਉਸ ਵੇਲੇ ਖੁਸ਼ੀਆਂ ਸਾਂਭੀਆਂ ਨਹੀਂ ਸਨ ਗਈਆਂ, ਜਦੋਂ ਭਾਰਤੀ ਟੀਮ ਨੇ ਪਹਿਲੇ ਮੈਚ ਵਿਚ ਮੇਜਬਾਨ ਇੰਡੋਨੇਸ਼ੀਆਂ ਨੂੰ 17—0 ਗੋਲਾਂ ਨਾਲ, ਦੂਜੇ ਮੈਚ ਵਿਚ ਹਾਂਗਕਾਂਗ ਨੂੰ 26—0 ਨਾਲ, ਤੀਜੇ ਮੈਚ ਵਿਚ ਜਪਾਨ ਨੂੰ 8—0 ਨਾਲ, ਚੌਥੇ ਮੈਚ ਵਿਚ ਦੱਖਣੀ ਕੋਰੀਆ ਨੂੰ 5—3 ਨਾਲ ਅਤੇ ਪੰਜਵੇਂ ਮੈਚ ਵਿਚ ਸ੍ਰੀ ਲੰਕਾ ਨੂੰ 20—0 ਨਾਲ ਰਗੜਿਆ ਸੀ, ਪਰ ਅੱਜ ਦੀ ਹਾਰ ਨੇ ਟੀਮ ਸਮੇਤ ਦਰਸ਼ਕਾਂ ਨੂੰ ਤਰੇਲੀਆਂ ਲਿਆ ਦਿੱਤੀਆਂ।
IPL ਵਿੱਚ ਅੱਜ ਦੂਜਾ ਮੁਕਾਬਲਾ ਲਖਨਊ ਸੁਪਰਜਾਇੰਟਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ
IPL ਵਿੱਚ ਅੱਜ ਦੂਜਾ ਮੁਕਾਬਲਾ ਲਖਨਊ ਸੁਪਰਜਾਇੰਟਸ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ ਚੰਡੀਗੜ੍ਹ, 5 ਮਈ(ਵਿਸ਼ਵ ਵਾਰਤਾ)- ਇੰਡੀਅਨ ਪ੍ਰੀਮੀਅਰ ਲੀਗ...