ਟੀ-20 ਵਿਸ਼ਵ ਕੱਪ
ਫੇਰ ਤੋਂ ਦੇਖਣ ਨੂੰ ਮਿਲੇਗਾ ਭਾਰਤ-ਪਾਕਿਸਤਾਨ ਦਾ ਮੁਕਾਬਲਾ
ਆਈ.ਸੀ.ਸੀ ਨੇ ਜਾਰੀ ਕੀਤੀ ਸੂਚੀ

ਚੰਡੀਗੜ੍ਹ,16 ਜੁਲਾਈ(ਵਿਸ਼ਵ ਵਾਰਤਾ) ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈਸੀਸੀ) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਆਉਣ ਵਾਲੇ ਟੀ -20 ਵਿਸ਼ਵ ਕੱਪ ਲਈ ਸੁਪਰ-12 ਦੇ ਗਰੁੱਪ 2 ਵਿਚ ਭਾਰਤ ਨੇ ਪਾਕਿਸਤਾਨ, ਨਿਊਜ਼ੀਲੈਂਡ ਅਤੇ ਅਫਗਾਨਿਸਤਾਨ ਨਾਲ ਜੋੜੀ ਬਣਾਈ ਹੈ। ਗਰੁੱਪਾਂ ਦੀ ਚੋਣ 20 ਮਾਰਚ, 2021 ਨੂੰ ਟੀਮ ਰੈਂਕਿੰਗ ਦੇ ਅਧਾਰ ਤੇ ਕੀਤੀ ਗਈ ਹੈ। ਗਰੁੱਪ 1 ਵਿੱਚ ਚੈਂਪੀਅਨ ਵੈਸਟਇੰਡੀਜ਼ ਨਾਲ ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫਰੀਕਾ ਸ਼ਾਮਿਲ ਹੋਵੇਗਾ। ਟੀ -20 ਵਿਸ਼ਵ ਕੱਪ ਦੇ ਰਾਉਂਡ 1 ਵਿਚ ਸ੍ਰੀਲੰਕਾ, ਆਇਰਲੈਂਡ, ਨੀਦਰਲੈਂਡਜ਼ ਅਤੇ ਨਾਮੀਬੀਆ ਨੂੰ ਗਰੁੱਪ-ਏ ਵਿਚ ਸ਼ਾਮਲ ਕੀਤਾ ਗਿਆ ਅਤੇ ਗਰੁੱਪ-ਬੀ ਵਿਚ ਬੰਗਲਾਦੇਸ਼, ਸਕਾਟਲੈਂਡ, ਪਾਪੁਆ ਨਿਊ ਗਿੰਨੀ ਅਤੇ ਓਮਾਨ ਹਨ। ਗਰੁੱਪ-ਏ ਦਾ ਜੇਤੂ ਅਤੇ ਗਰੁੱਪ-ਬੀ ਦੇ ਉਪ ਜੇਤੂ ਗਰੁੱਪ -1 ਵਿਚ ਅੱਗੇ ਵਧਣਗੇ। ਜਦੋਂ ਕਿ ਗਰੁੱਪ ਬੀ ਦਾ ਜੇਤੂ ਅਤੇ ਗਰੁੱਪ ਏ ਦਾ ਉਪ ਜੇਤੂ ਗਰੁੱਪ 2 ਦਾ ਹਿੱਸਾ ਹੋਵੇਗਾ।

2021 ਟੀ-20 ਵਰਲਡ ਕੱਪ 17 ਅਕਤੂਬਰ ਤੋਂ 14 ਨਵੰਬਰ ਤੱਕ ਖੇਡਿਆ ਜਾਵੇਗਾ ਅਤੇ ਟੂਰਨਾਮੈਂਟ ਸੰਯੁਕਤ ਅਰਬ ਅਮੀਰਾਤ ਅਤੇ ਓਮਾਨ ਵਿੱਚ ਕਰਵਾਇਆ ਜਾ ਰਿਹਾ ਹੈ।






















