ਫੀਫਾ ਵਿਸ਼ਵ ਕੱਪ 2022: ਫਰਾਂਸ ਨੇ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਚੌਥੀ ਵਾਰ ਕੀਤਾ ਫਾਈਨਲ ‘ਚ ਪ੍ਰਵੇਸ਼
ਚੰਡੀਗੜ੍ਹ, 15 ਦਸੰਬਰ (ਵਿਸ਼ਵ ਵਾਰਤਾ) : ਫੀਫਾ ਵਿਸ਼ਵ ਕੱਪ 2022 ਵਿਚ ਫਰਾਂਸ ਨੇ ਮੋਰੱਕੋ ਦੀ ਟੀਮ ਨੂੰ ਹਰਾ ਕੇ ਫਾਈਨਲ ਵਿਚ ਆਪਣੀ ਥਾਂ ਪੱਕੀ ਕਰ ਲਈ ਹੈ। ਉਸਨੇ ਦੂਜੇ ਸੈਮੀਫਾਈਨਲ ਵਿੱਚ ਮੋਰੋਕੋ ਉੱਤੇ 2-0 ਦੀ ਜਿੱਤ ਦਰਜ ਕੀਤੀ ਹੈ। ਫਰਾਂਸ ਲਈ ਮੈਚ ਦਾ ਪਹਿਲਾ ਗੋਲ ਥੀਓ ਹਰਨਾਂਡੇਜ਼ ਨੇ ਪੰਜਵੇਂ ਮਿੰਟ ਵਿੱਚ ਕੀਤਾ। ਦੂਜਾ ਗੋਲ ਰੈਂਡਲ ਕੋਲੋ ਮੌਨੀ ਨੇ 79ਵੇਂ ਮਿੰਟ ਵਿੱਚ ਕੀਤਾ।
ਫਰਾਂਸ ਦੀ ਟੀਮ ਲਗਾਤਾਰ ਦੂਜੀ ਵਾਰ ਫਾਈਨਲ ਵਿੱਚ ਪਹੁੰਚੀ ਹੈ। ਉਸ ਨੇ ਆਖਰੀ ਵਾਰ 2018 ਵਿੱਚ ਕ੍ਰੋਏਸ਼ੀਆ ਨੂੰ ਖ਼ਿਤਾਬੀ ਮੁਕਾਬਲੇ ਵਿੱਚ ਹਰਾਇਆ ਸੀ।